Site icon Dainik Punjab News

ਸ਼ਿਮਲਾਪੁਰੀ ਦੇ ਚਿਮਨੀ ਰੋਡ ਤੇ ਇਨੋਵਾ ਕਾਰ ਦਾ ਕਹਿਰ, ਕਈ ਗੱਡੀਆਂ ਨੂੰ ਨੁਕਸਾਨੀਆਂ, ਬਿਜਲੀ ਦੇ ਟ੍ਰਾਂਸਫਾਰਮ ਨੂੰ ਮਾਰੀ ਟੱਕਰ, ਘਟਨਾ ਦੀ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ, ਨਸ਼ੇ ਦੀ ਹਾਲਤ ਵਿੱਚ ਸੀ ਡਰਾਈਵਰ, ਬੀਤੀ ਰਾਤ ਦੀ ਦੀ ਹੈ ਘਟਨਾ।

ਲੁਧਿਆਣਾ ( Jagga ) :- ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਦੇ ਅਧੀਨ ਆਉਂਦੇ ਚਿਮਨੀ ਰੋਡ ਤੇ ਇਨੋਵਾ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਜਿੱਥੇ ਨਸ਼ੇ ਦੀ ਹਾਲਤ ਵਿੱਚ ਇਨੋਵਾ ਕਾਰ ਦੇ ਡਰਾਈਵਰ ਨੇ ਇਲਾਕੇ ਦੇ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਹੈ ਉੱਥੇ ਹੀ ਗੱਡੀ ਸਿੱਧੀ ਲਿਆ ਕੇ ਬਿਜਲੀ ਦੇ ਟ੍ਰਾਂਸਫਾਰਮ ਵਾਲੇ ਖੰਬੇ ਵਿੱਚ ਮਾਰੀ ਹੈ ਜਿਸ ਨਾਲ ਟਰਾਂਸਫਾਰਮ ਵੀ ਹੇਠਾਂ ਡਿੱਗ ਪਿਆ ਹੈ ਜਿਸ ਨਾਲ ਬਿਜਲੀ ਵਿਭਾਗ ਨੂੰ ਲੱਖਾਂ ਰੁਪਏ ਦਾ

ਨੁਕਸਾਨ ਹੋਇਆ ਹੈ। ਘਟਨਾ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਤੇਜ਼ ਰਫਤਾਰ ਇਨੋਵਾ ਕਾਰ ਆਕੇ ਸਿੱਧੀ ਬਿਜਲੀ ਦੇ ਟਰਾਂਸਫਾਰਮ ਵਾਲੇ ਖੰਬੇ ਨੂੰ ਟੱਕਰ ਮਾਰਦੀ ਬਾਦ ਟਰਾਂਸਫਾਰਮ ਹੇਠਾਂ ਡਿੱਗ ਪੈਂਦਾ ਹੈ ਤੇ ਉਸ ਵਿੱਚੋਂ ਚਿੰਗਾਰੀਆਂ ਨਿਕਲਦੀਆਂ ਹਨ।ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਇਸ ਹਾਦਸੇ ਨਾਲ ਬਿਜਲੀ

ਵਿਭਾਗ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਗੱਡੀ ਰਿਕਵਰ ਕਰ ਲਈ ਗਈ ਹੈ ਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਕਰਵਾਈ ਜਾਵੇਗੀ।

Exit mobile version