ਮਮਦੋਟ ( ਸੰਦੀਪ ਕੁਮਾਰ ਸੋਨੀ ) : ਕ੍ਰਿਸਮਸ ਮੌਕੇ ਅੱਜ ਮਮਦੋਟ ਵਿਖੇ ਮਸੀਹੀ ਭਾਈਚਾਰੇ ਵੱਲੋਂ ਪੰਜਾਬ ਪ੍ਰਧਾਨ ਪਾਸਟਰ ਪ੍ਰੇਮ ਵਲੋਂ ਹਨੂਕ ਭੱਟੀ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਨਗਰ ਪੰਚਾਇਤ ਦਫਤਰ ਦੇ ਸਾਹਮਣੇ ਹਲਕਾ ਫਿਰੋਜਪੁਰ ਦਿਹਾਤੀ ਦੇ ਵਿਧਾਇਕ ਅੇੈਡਵੋਕੇਟ ਰਜਨੀਸ ਦਹੀਆ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਸ਼ੋਭਾ ਯਾਤਰਾ ਵਿਚ ਸ਼ਾਮਲ ਲੋਕਾਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਇਸ ਮੋਕੇ ਵਿਧਾਇਕ ਦਹੀਆ ਨੇ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਸਦਭਾਵਨਾ, ਪੇ੍ਮ ਅਤੇ ਆਸ਼ਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਸ਼ਾਂਤੀ, ਪਿਆਰ ਅਤੇ ਦਿਆ ਦਾ ਸੰਦੇਸ਼ ਦੁਨੀਆ ਭਰ ਦੇ ਲੋਕਾਂ ਨੂੰ ਏਕਤਾ ਦੀ ਰਾਹ ਦਿਖਾਉਂਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਮਾਨਵ ਜਾਤੀ ਦੇ ਕਲਿਆਣ ਲਈ ਹੋਇਆ ਸੀ ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਸ਼ੋਭਾ ਯਾਤਰਾ ਰਾਹੀਂ ਮਸੀਹ ਭਾਈਚਾਰਾ ਪੇ੍ਮ, ਪਿਆਰ, ਦਯਾ ਤੇ ਵਿਸ਼ਵਾਸ ਦਾ ਸੰਦੇਸ਼ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਹਮੇਸ਼ਾ ਦੂਜਿਆਂ ਦੀ ਭਲਾਈ ਲਈ ਕੰਮ ਕੀਤਾ ਅਤੇ ਇਸ ਲਈ ਸਾਨੂੰ ਵੀ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਕ੍ਰਿਸਚਨ ਭਾਈਚਾਰੇ ਦੇ ਆਗੂਆਂ ਪ੍ਰੇਮ ਪਾਸਟਰ,ਹਨੂਕ ਭੱਟੀ,ਸਾਦਕ ਮੰਤਰੀ ਆਦਿ ਵਲੋਂ ਵਿਧਾਇਕ ਦਹੀਆ ਸਮੇਤ ਸੋਭਾ ਯਾਤਰਾ ਵਿੱਚ ਹਾਜਰੀ ਭਰਨ ਆਏ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਲਰਾਜ ਸਿੰਘ ਸੰਧੂ ਬਲਾਕ ਪ੍ਰਭਾਰੀ ਫਿਰੋਜ਼ਪੁਰ,ਨਗਰ ਪੰਚਾਇਤ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ , ਬਾਬਾ ਦਲਜੀਤ ਸਿੰਘ ਵਾਈਸ ਪ੍ਰਧਾਨ ਨਗਰ ਪੰਚਾਇਤ ਮਮਦੋਟ, ਬਲਵਿੰਦਰ ਸਿੰਘ ਰਾਊਕੇ ਬਲਾਕ ਪ੍ਰਧਾਨ, ਯੂਥ ਆਪ ਆਗੂ ਬਲਵਿੰਦਰ ਸਿੰਘ ਲੱਡੂ ਹਜ਼ਾਰਾ, ਰੋਬੀ ਸੰਧੂ ਪੀ ਏ , ਗੁਰਨਾਮ ਸਿੰਘ ਹਜ਼ਾਰਾਂ ਬਲਾਕ ਪ੍ਰਧਾਨ, ਜਗਜੀਤ ਸਿੰਘ ਜੀਤਾ ਟਿੱਬੀ , ਰਜਵੰਤ ਸਿੰਘ ਸੋਢੀ , ਬਗੀਚਾ ਸਿੰਘ ਬਲਾਕ ਪ੍ਰਧਾਨ, ਸੰਜੀਵ ਧਵਨ ਬਲਾਕ ਪ੍ਰਧਾਨ ਮਮਦੋਟ ,ਹੈਪੀ ਭੱਟੀਆ, ਸਾਬਕਾ ਐਮ ਸੀ ਸ਼ਿੰਗਾਰਾ ਸਿੰਘ , ਡਾ ਦਲਜੀਤ ਸਿੰਘ ਜੋਸਨ, ਮਾਸਟਰ ਹਰਜਿੰਦਰ ਸਿੰਘ ਹਜਾਰਾ , ਅਵਤਾਰ ਸਿੰਘ ਖਾਰਾ ਕਾਲਾ ਟਿੱਬਾ , ਨੰਬਰਦਾਰ ਕਿਰਪਾਲ ਸਿੰਘ ਲਖਮੀਰ ਕੇ , ਵਿਕਰਮਜੀਤ ਸਿੰਘ ਜੋਧਪੁਰ ਆਦਿ ਹਾਜ਼ਰ ਸਨ।
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ I
ਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
clear sky
29.9
°
C
29.9
°
29.9
°
16 %
3kmh
1 %
Sat
38
°
Sun
39
°
Mon
40
°
Tue
38
°
Wed
38
°


























