ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ਸੁਧਾਰ ) : ਆਪਣੇ ਸਿੱਖੀ ਵਿਰਸੇ ਨੂੰ ਸੰਭਾਲੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਜੀ.ਐਚ.ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਵਿਖੇ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਜੀ.ਐਚ.ਜੀ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ, ਸਕੂਲੀ ਵਿਦਿਆਰਥੀਆਂ

ਵੱਲੋਂ ਸ਼ਬਦ ਗਾਇਨ,ਧਾਰਮਿਕ ਕਵਿਤਾਵਾਂ ਪੜ੍ਹ ਕੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।ਇਸ ਮੌਕੇ ਸਕੂਲ ਦੇ ਡਾਇਰੈਕਟਰ ਜਗਰਾਜ ਸਿੰਘ ਧਾਲੀਵਾਲ ਅਤੇ ਪ੍ਰਸਿੱਧ ਕਥਾਵਾਚਕ ਭਾਈ ਰਵਿੰਦਰਪਾਲ ਸਿੰਘ ਵੱਲੋਂ ਪਰਿਵਾਰ ਵਿਛੋੜੇ ਤੋਂ ਲੈ ਕੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਤੱਕ ਵਿਸਥਾਰਪੂਰਵਕ ਅਤੇ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਇਆ ਗਿਆ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ

ਦੇ ਪ੍ਰਧਾਨ ਪਵਨਜੀਤ ਸਿੰਘ ਗਿੱਲ ਵੱਲੋਂ ਵੀ ਉਚੇਚੇ ਤੌਰ ਤੇ ਹਾਜਰੀ ਭਰੀ ਗਈ।ਇਸ ਸਮਾਗਮ ‘ਚ ਪ੍ਰਿੰ: ਰਾਜਵਿੰਦਰ ਕੌਰ ਗਿੱਲ,ਪ੍ਰਿੰ: ਨੀਰੂ ਬਾਲਾ,ਮਾ.ਜਗਤਾਰ ਸਿੰਘ, ਮਾ.ਰਛਪਾਲ ਸਿੰਘ,ਮੈਡਮ ਰੋਜ਼ੀ

ਮਿੱਤਲ, ਜਸਵਿੰਦਰ ਕੌਰ, ਰਮਨਦੀਪ ਕੌਰ, ਇਕਬਾਲ ਸਿੰਘ, ਲਖਵੀਰ ਸਿੰਘ, ਹਰਦੀਪ ਕੌਰ, ਹਰਿੰਦਰ ਕੌਰ, ਹਰਵੀਰ ਕੌਰ, ਸੁਖਪਾਲ ਕੌਰ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਟੂਸੇ,ਬੇਬੀ ਮੈਡਮ, ਕਮਲਜੀਤ ਕੌਰ ਅਤੇ ਦੋਨਾਂ ਸਕੂਲਾਂ ਦੇ ਸਮੁੱਚੇ ਸਟਾਫ ਨੇ ਗੁਰੂ ਚਰਨਾਂ ‘ਚ ਹਾਜ਼ਰੀ ਭਰੀ ਗਈ ।


























