ਲੁਧਿਆਣਾ ( ਰਾਜਨ ) : ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਦੀ ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਦੀ ਰਾਜਨੀਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਭਾਵ ਗੂੰਜ ਰਿਹਾ ਹੈ।ਇਹ ਸ਼ਬਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਕਨਵਰ ਨਰਿੰਦਰ ਸਿੰਘ ਨੇ ਘੰਟਾਘਰ ਚੌਕ ਵਿਖੇ ਭਾਜਪਾ ਦੀ ਜਿੱਤ ’ਤੇ ਲੱਡੂ ਵੰਡਣ ਮੌਕੇ ਕਹੇ।ਉਨ੍ਹਾਂ ਅੱਗੇ ਕਿਹਾ ਕਿ ਅੱਜ ਅਸੀਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਭਾਰਤ ਦੇ ਮਨ ਵਿੱਚ ਮੋਦੀ ਜੀ ਹਨ ਅਤੇ ਮੋਦੀ ਜੀ ਦੇ ਮਨ ਵਿੱਚ ਭਾਰਤ ਹੈ।ਧੀਮਾਨ ਨੇ ਕਿਹਾ ਕਿ ਭਾਜਪਾ ਵਰਕਰਾਂ ਦੀ ਸਖ਼ਤ ਮਿਹਨਤ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਸਦਕਾ ਹੀ ਭਾਜਪਾ ਨੇ ਤਿੰਨੋਂ ਰਾਜਾਂ ਵਿੱਚ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਹਨ। । ਭਾਜਪਾ ਆਉਣ ਵਾਲੀ ਲੋਕ ਸਭਾ ਵਿੱਚ ਵੀ ਵੱਡੀ ਜਿੱਤ ਦਰਜ ਕਰੇਗੀ।ਉਨ੍ਹਾਂ ਕਿਹਾ ਕਿ ਕਮਲ ਦੇ ਖਿੜਣ ਦਾ ਮਤਲਬ ਸੁਸ਼ਾਸਨ ਅਤੇ ਵਿਕਾਸ ਦੀ ਗਰੰਟੀ ਹੈ।ਤਿੰਨਾਂ ਸੂਬਿਆਂ ‘ਚ ਭਾਜਪਾ ਦੀ ਸਰਕਾਰ ਬਣਨ ‘ਤੇ ਭਾਜਪਾ ਲੁਧਿਆਣਾ ਵੱਲੋਂ ਢੋਲ ਦੀ ਥਾਪ ‘ਤੇ ‘ਭਾਗਾ’ ਦਾ ਆਯੋਜਨ ਕੀਤਾ ਗਿਆ ਅਤੇ ਲੱਡੂ ਵੰਡੇ ਗਏ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਖੱਤਰੀ, ਡਾ.ਡੀ.ਪੀ.ਖੋਸਲਾ, ਉਮਾ ਦੱਤ ਸ਼ਰਮਾ, ਪ੍ਰੇਮ ਮਿੱਤਲ, ਲਘੂ ਉਦਯੋਗ ਦੇ ਸੂਬਾ ਪ੍ਰਧਾਨ ਸੁਭਾਸ਼ ਡਾਬਰ, ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਯਸਪਾਲ ਚੌਧਰੀ, ਰਾਸ਼ੀ ਅਗਰਵਾਲ, ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ, ਡਾ. ਨਈਅਰ, ਯਸ਼ਪਾਲ ਜਨੋਤਰਾ, ਸੁਮਨ ਵਰਮਾ, ਸੁਨੀਲ ਮੋਦਗਿਲ, ਅਸ਼ਵਨੀ ਟੰਡਨ, ਜ਼ਿਲ੍ਹਾ ਸਕੱਤਰ ਨਵਲ ਜੈਨ, ਸੁਮਿਤ ਟੰਡਨ, ਬੁਲਾਰੇ ਨੀਰਜ ਵਰਮਾ, ਸੁਰਿੰਦਰ ਕੌਸ਼ਲ, ਸੰਜੀਵ ਚੌਧਰੀ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਸ਼ੀਨੂ ਚੁੱਘ, ਸੀਮਾ ਸ਼ਰਮਾ, ਮੋਹਿਤ ਸਿੱਕਾ, ਬਿੱਟੂ ਜੈਨ ਆਦਿ ਹਾਜ਼ਰ ਸਨ |
ਦੇਸ਼ ਦੀ ਰਾਜਨੀਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੂੰਜ ਰਿਹਾ ਹੈ ਪ੍ਰਭਾਵ% ਰਜਨੀਸ਼ ਧੀਮਾਨ

