ਏਕਜੋਤ ਯੂਥ ਵੈਲਫੇਅਰ ਸੁਸਾਇਟੀ ਵਲੋਂ ਬਾਬਾ ਬਾਲਕ ਨਾਥ ਜੀ ਦਾ ਵਿਸ਼ਾਲ ਜਾਗਰਣ ਵਿਚ ਪਹੁੰਚੇ ਸੁਨਹਿਰਾ ਭਾਰਤ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਕੇਸ਼ ਕੁਮਾਰ ਅਤੇ ਵਾਰਡ ਨੰਬਰ -34 ਦੇ MC ਉਮੀਦਵਾਰ ਸ੍ਰੀਮਤੀ ਨਿਰਮਲ ਗਰਗ

ਲੁਧਿਆਣਾ (ਰਾਜਨ) : ਲੁਧਿਆਣਾ ਦੇ ਮਹਾ ਸਿੰਘ ਨਗਰ ਵਿਖੇ ਏਕਜੋਤ ਯੂਥ ਵੈਲਫੇਅਰ ਸੁਸਾਇਟੀ ਵਲੋਂ ਬਾਬਾ ਬਾਲਕ ਨਾਥ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ | ਜਿੱਥੇ ਸੂਫੀ ਗਾਇਕ ਮਾਸਟਰ ਸੰਜੂ ਨੇ ਬਾਬਾ ਬਾਲਕ ਨਾਥ ਜੀ ਦਾ ਭੇਟਾ ਨਾਲ ਗੁਣਗਾਨ ਕੀਤਾ | ਇਸ ਮੌਕੇ ਤੇ ਸੁਨਹਿਰਾ ਭਾਰਤ ਪਾਰਟੀ ਦੇ ਨੈਸ਼ਨਲ ਪ੍ਰਧਾਨ ਰਾਕੇਸ਼ ਕੁਮਾਰ ਜੀ ਆਪਣੀ ਹਾਜ਼ਰੀ ਲਗਵਉਣ ਪਹੁੰਚੇ |ਜਿਥੇ ਉਹਨਾਂ ਨੇ ਬਾਬਾ ਬਾਲਕ ਨਾਥ ਜੀ ਦੇ ਦਰਬਾਰ ਵਿਚ ਸਮੂਹ ਮੈਬਰਾਂ ਸਮੇਤ ਨਤਮਸਤਕ ਹੋਏ ਤੇ ਅਸ਼ੀਰਵਾਦ ਲਿਆ ਅਤੇ ਸਰਬਤ ਦੇ ਭਲੇ ਲਈ ਕਾਮਨਾ ਕੀਤੀ | ਮੀਡੀਆ ਨੂੰ ਸੰਬੋਧਨ ਕਰਦਿਆਂ ਰਾਕੇਸ਼ ਕੁਮਾਰ ਜੀ ਨੇ

ਕਿਹਾ ਕਿ ਏਕਜੋਤ ਯੂਥ ਵੈਲਫੇਅਰ ਸੁਸਾਇਟੀ ਸਮੇ ਸਮੇ ਤੇ ਗਰੀਬਾਂ ਵਰਗ ਦੇ ਲੋਕਾਂ ਦੀ ਮਦਦ ਕਰਦੀ ਹੈ | ਇਸ ਮੌਕੇ ਤੇ ਰਾਕੇਸ਼ ਕੁਮਾਰ ਜੀ ਨੇ ਬਾਬਾ ਬਾਲਕ ਨਾਥ ਜੀ ਤੋਂ ਨਸ਼ਿਆਂ ਵਿੱਚ ਲੱਗੇ ਨੌਜਵਾਨਾਂ ਨੂੰ ਸਹੀ ਰਾਹ ਤੇ ਚੱਲਣ ਲਈ ਗੁਹਾਰ ਲਗਾਈ I ਤਾਂਕਿ ਸਮਾਜ ਨੂੰ ਨਸ਼ਾ ਮੁਕਤ ਬਣ ਸਕੀਏ | ਇਥੇ ਰਾਕੇਸ਼ ਕੁਮਾਰ ਜੀ ਨੇ ਏਕਜੋਤ ਯੂਥ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਮਾਜ ਵਿੱਚ ਇਸ ਤਰਾਂ ਦੇ ਧਾਰਮਿਕ ਪ੍ਰੋਗਰਾਮ ਕਰਵਾ ਕੇ ਪੰਜਾਬ ਦੇ ਸਭਿਆਚਾਰ ਨੂੰ ਕਾਇਮ ਰੱਖਿਆ ਹੈ | ਇਸ ਮੌਕੇ ਤੇ ਸੁਨਹਿਰਾ ਭਾਰਤ ਪਾਰਟੀ ਦੇ ਵਾਰਡ ਨੰਬਰ 39 ਦੇ ਪ੍ਰਧਾਨ ਸ਼੍ਰੀਮਤੀ ਨਿਰਮਲਾ ਗਰਗ ਜੀ ਨੇ ਕਿਹਾ ਕਿ ਏਕਜੋਤ ਯੂਥ ਵੈਲਫੇਅਰ ਸੁਸਾਇਟੀ ਬਹੁਤ ਵਧੀਆ ਕੰਮ ਕਰ ਰਹੀ ਹੈ | ਇਸ ਤਰਾਂ ਦੇ ਉਪਰਾਲਿਆਂ ਨਾਲ ਸਮਾਜ ਨੂੰ ਦਿਸ਼ਾ ਨਿਰਦੇਸ਼ ਮਿਲਦੇ ਹਨ | ਉਹਨਾ ਇਹ ਵੀ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਇਹੋ ਜਹੀਆ NGO ਦਾ ਸਾਥ ਦੇਣਾ ਚਾਹੀਦਾ ਤਾ ਜੋ ਸਮਾਜ ਨੂੰ ਨਵੀਂ ਸੇਧ ਮਿਲ ਸਕੇ | ਇਸਦੇ ਨਾਲ ਸੁਨਹਿਰਾ ਭਾਰਤ ਪਾਰਟੀ ਦੀ ਪੂਰੀ ਟੀਮ ਨੈਸ਼ਨਲ ਪ੍ਰਧਾਨ ਰਾਕੇਸ਼ ਕੁਮਾਰ ਜੀ, ਵਾਰਡ ਨੰਬਰ 39 ਪ੍ਰਧਾਨ ਨਿਰਮਲਾ ਗਰਗ, ਸਕੱਤਰ ਸੰਜੀਵ ਅਰੋੜਾ, ਮੈਡਮ ਅੰਜਲੀ ਅਰੋੜਾ, ਕੈਸ਼ੀਅਰ ਰਾਜਨਦੀਪ ਕੌਰ, ਮੈਡਮ ਰੂਪ, ਦਰਿਸ਼ਟੀ ਅਤੇ ਰਯਾਨਸ਼ ਨੇ ਜਾਗਰਣ ਵਿੱਚ ਸ਼ਿਰਕਤ ਕੀਤੀ |

LEAVE A REPLY

Please enter your comment!
Please enter your name here