ਲੁਧਿਆਣਾ ( ਰਾਜਨ ) : ਲੁਧਿਆਣਾ ਦੇ ਮਹਾ ਸਿੰਘ ਨਗਰ ਵਿਖੇ ਏਕਜੋਤ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਬਾਬਾ ਬਾਲਕ ਨਾਥ ਜੀ ਦਾ ਵਿਸ਼ਾਲ ਜਾਗਰਣ ਪ੍ਰਧਾਨ ਅਨਿਲ ਕੁਮਾਰ, ਚੇਅਰਮੈਨ ਗੌਰੀ ਅਤੇ ਸੀਨੀਅਰ ਚੇਅਰਮੈਨ ਰਿਟਾਇਰਡ ਇੰਸਪੈਕਟਰ ਪਵਿੱਤਰ ਸਿੰਘ ਸਿੱਧੂ ਅਤੇ ਸਮੂਹ ਮੈਂਬਰ ਸਹਿਬਾਨਾਂ ਵਲੋਂ ਜਾਗਰਣ ਕਰਵਾਇਆ ਗਿਆ | ਜਿੱਥੇ ਸੂਫੀ ਗਾਇਕ ਮਾਸਟਰ ਸੰਜੂ ਨੇ ਬਾਬਾ ਬਾਲਕ ਨਾਥ ਜੀ ਦਾ ਭੇਟਾ ਨਾਲ ਗੁਣਗਾਨ ਕੀਤਾ | ਜਿੱਥੇ ਮੁਹੱਲਾ ਨਿਵਾਸੀਆਂ ਨੇ ਬਾਬਾ ਬਾਲਕ ਨਾਥ ਜੀ ਦੇ ਜਾਗਰਣ ਵਿਚ ਮੱਥਾ ਟੇਕ ਕੇ ਏਕਜੋਤ ਟੀਮ ਦਾ ਧੰਨਵਾਦ ਕੀਤਾ | ਜਿਨ੍ਹਾਂ ਸਦਕਾ ਬਾਬਾ ਬਾਲਕ ਨਾਥ ਜੀ ਦੇ ਸੁੰਦਰ ਅਤੇ ਮਨਮੋਹਕ ਦਰਬਾਰ ਦੇ ਦਰਸ਼ਨ ਹੋਏ| ਜਿੱਥੇ 700 /800 ਦੇ ਕਰੀਬ ਸਰਧਾਲੂਆਂ ਨੇ ਬਾਬਾ ਬਾਲਕ ਨਾਥ ਜੀ ਦੇ ਦਰਬਾਰ ਵਿਚ ਨਤਮਸਤਕ ਹੋਏ ਅਤੇ ਦਰਬਾਰ ਦੀ ਰੌਣਕ ਨੂੰ ਵਧਾਇਆ | ਇਸ ਮੌਕੇ ਤੇ ਬਹੁਤ ਹੀ ਸੁੰਦਰ ਕਾਲੀ ਮਾਤਾ ਜੀ ਦੀ ਝਾਕੀ , ਰਾਧਾ ਕ੍ਰਿਸ਼ਨ ਜੀ ਦੀ ਝਾਕੀ ਅਤੇ ਦੁਰਗਾ ਮਾਤਾ ਜੀ ਦੀ ਝਾਕੀਆਂ ਨਾਲ ਜਾਗਰਣ ਦੀ ਰੌਣਕ ਵਧਾਉਣ ਦੇ ਨਾਲ ਲੋਕ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ | ਇਸ ਮੌਕੇ ਤੇ ਲੰਗਰ ਦਾ ਭੰਡਾਰਾ ਅਟੁੱਟ ਵਰਤਾਇਆ ਗਿਆ | ਇਸ ਮੌਕੇ ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਨਿਲ ਕੁਮਾਰ ਨੇ ਦੱਸਿਆ ਕਿ ਮੁਹੱਲਾ ਨਿਵਾਸੀ ਇਸ ਪ੍ਰੋਗਰਾਮ ਤੋਂ ਇਹਨੇ ਉਤਸ਼ਾਹਿਤ ਹੋਏ ਕਿ ਉਹਨਾਂ ਨੇ ਏਕਜੋਤ ਵੈਲਫੇਅਰ ਸੇਵਾ

ਸੁਸਾਇਟੀ ਨੂੰ ਭਰੋਸਾ ਦਵਾਇਆ ਕਿ ਹਰ ਸਾਲ ਬਾਬਾ ਬਾਲਕ ਨਾਥ ਜੀ ਦੀ ਚੋਂਕੀ ਕਰਵਾਈ ਜਾਏਗੀ ਅਤੇ ਮੁਹੱਲਾ ਨਿਵਾਸੀ ਬਾਬਾ ਬਾਲਕ ਨਾਥ ਦੀ ਚੋਂਕੀ ਵਿਚ ਸਹਿਯੋਗ ਕਰਨਗੇ | ਅਨਿਲ ਜੀ ਨੇ ਕਿਹਾ ਕਿ ਸਾਡੀ NGO ਬਹੁਤ ਸਮੇ ਤੋਂ ਗਰੀਬ ਲੋੜਵੰਦ ਪਰਿਵਾਰਾਂ ਅਤੇ ਬੱਚਿਆਂ ਦੀ ਨਿਸਵਾਰਥ ਸੇਵਾ ਕਰਦੀ ਆ ਰਹੀ ਹੈ | ਅੱਖਾਂ ਦੇ ਕੈਂਪ, ਦੰਦਾਂ ਦੇ ਕੈਂਪ, ਖੂਨ ਦਾਨ ਦੇ ਕੈਂਪ ਅਤੇ ਗਰੀਬ ਲੜਕੀਆਂ ਦੀ ਸ਼ਾਦੀ ਵਰਗੀਆਂ ਸੇਵਾਵਾਂ ਨਿਭਾਉਂਦੇ ਰਹਿੰਦੇ ਹਨ | ਇਸ ਮੌਕੇ ਤੇ ਏਕਜੋਤ ਵੈਲਫੇਅਰ ਸੇਵਾ ਸੁਸਾਇਟੀ ਦੇ ਸੀਨੀਅਰ ਚੇਅਰਮੈਨ ਪਵਿੱਤਰ ਸਿੰਘ ਸਿੱਧੂ, ਚੇਅਰਮੈਨ ਭੁਪਿੰਦਰ ਸਿੰਘ ਲੋਹਾਰਾ, ਪ੍ਰਧਾਨ ਅਨਿਲ ਕੁਮਾਰ, ਸਰਪ੍ਰਸਤ ਮੈਡਮ ਸਰੋਜ ਕੁਮਾਰੀ, ਲੇਡੀਜ਼ ਚੇਅਰਮੈਨ ਮੈਡਮ ਗੌਰੀ, ਕੈਸ਼ੀਅਰ ਗੁਰਪ੍ਰੀਤ ਸਿੰਘ ਵਲੋਂ ਪੁਹੰਚੇ ਮੁੱਖ ਮਹਿਮਾਨਾਂ ਦਾ ਬਾਬਾ ਬਾਲਕ ਨਾਥ ਜੀ ਦੀ ਸ਼ੀਲਡ ( ਫੋਟੋ) ਨਾਲ ਵਿਸ਼ੇਸ ਸਨਮਾਨ ਕੀਤਾ ਗਿਆ | ਏਕਜੋਤ ਵੈਲਫੇਅਰ ਸੇਵਾ ਸੁਸਾਇਟੀ ਦੇ ਮੈਂਬਰ ਮੋਹਣ ਸਿੰਘ ਸ਼ੇਰਗਿੱਲ , ਦਿਨੇਸ਼ , ਤਰਸੇਮ ਸਿੰਘ ਲੋਹਾਰਾ, ਸਤਵਿੰਦਰ ਸਿੰਘ, ਜਤਿੰਦਰ ਸਿੰਘ, ਪਲਵਿੰਦਰ ਸਿੰਘ, ਜਸ਼ਨ ਗਰੇਵਾਲ, ਬਲਵਿੰਦਰ ਸਿੰਘ ਮੋਨਾ, ਦੀਵੇ ਪਾਂਡੇ, ਨੋਨੀ ਅਤੇ ਨਿਖਿਲ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ |


























