Site icon Dainik Punjab News

ਜੈ ਮਾਂ ਛਿਨੁ ਮਸਤਿਕਾ ਧਾਮ ਸੇਵਾ ਸੁਸਾਇਟੀ ਵੱਲੋਂ ਚੌਥਾ ਭਗਵਤੀ ਜਾਗਰਣ ਧੂਮਧਾਮ ਨਾਲ ਕਰਵਾਇਆ ਗਿਆ: ਲਖਵੀਰ ਸਿੰਘ ਲੱਖਾ (ਮੁੱਖ ਸੇਵਾਦਾਰ)

ਲੁਧਿਆਣਾ (ਰਾਜਨ) ਜੈ ਮਾਂ ਛਿਨੁ ਮਸਤਿਕਾ ਧਾਮ ਸੇਵਾ ਸੁਸਾਇਟੀ ਵੱਲੋਂ ਚੌਥਾ ਭਗਵਤੀ ਜਾਗਰਣ ਧੂਮਧਾਮ ਨਾਲ ਕਰਵਾਇਆ ਗਿਆ l ਇਸ ਸੁਸਾਇਟੀ ਦੇ ਮੁੱਖ ਸੇਵਾਦਾਰ ਲਖਵੀਰ ਸਿੰਘ ਲੱਖਾ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕੇ ਇਸ ਜਗਰਾਤੇ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਫਕੀਰ, ਫੱਕਰਾਂ ਨੇ ਸ਼ਿਰਕਤ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਸੁਨਹਿਰਾ ਭਾਰਤ ਪਾਰਟੀ ਦੇ ਪ੍ਰਧਾਨ ਰਕੇਸ਼ ਕੁਮਾਰ ਜੀ ਪਹੁੰਚੇ ਅਤੇ ਅਸ਼ੀਰਵਾਦ ਲਿਆ ਅਤੇ ਲੱਖਾ ਜੀ ਨੂੰ ਜਗਰਾਤੇ ਦੀ ਵਧਾਈ ਦਿੱਤੀ l ਜਗਰਾਤਾ ਸ਼ਿਮਲਾਪੁਰੀ ਦੇ ਢੰਡ ਪੈਲਸ ਦੇ ਨੇੜੇ ਪੁਰਾਣੀ ਪੁਲਸ ਚੌਕੀ ਦੇ ਨਾਲ ਗਲੀ ਵਿਚ ਕਰਵਾਇਆ ਗਿਆ ਇਸ ਮੌਕੇ ਤੇ ਲਖਵੀਰ ਲੱਖਾ ਨਾਲ ਸਮੁੱਚੀ ਟੀਮ ਨੇ ਅਤੇ ਮੁਹੱਲਾ ਨਿਵਾਸੀਆ ਨੇ ਸਾਰੀ ਸੇਵਾ ਨਿਭਾਈ ਅਤੇ ਪ੍ਰਬੰਧ ਕੀਤਾ ਜਗਰਾਤੇ ਵਿੱਚ ਮੁੱਖ ਮਹਿਮਾਨ ਸੁਨਹਿਰਾ ਭਾਰਤ ਪਾਰਟੀ ਦੇ ਪ੍ਰਧਾਨ ਸ੍ਰੀ ਰਕੇਸ਼ ਕੁਮਾਰ ਜੀ, ਅਜੈ ਗਿੱਲ, ਨਰਿੰਦਰ ਨੂਰ, ਸੰਜੀਵ ਅਰੋੜਾ , ਕੁਲਵੰਤ ਸਿੰਘ , ਸੁਜਲ , ਹਰਪ੍ਰੀਤ ਸਿੰਘ ਹੈਪੀ ਆਦਿ ਮਜੂਦ ਸੀ l

Exit mobile version