ਲੁਧਿਆਣਾ ( ਰਾਜਨ) ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਤਾਇਕਵਾਂਡੋ ਦੇ ਅਲੱਗ-ਅਲੱਗ ਭਾਰ ਕੈਟਾਗਰੀ ਦੇ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਂਟ ਵਿੱਚ 25 ਦੇ ਕਰੀਬ ਕਾਲਜਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿਚ ਖਾਲਸਾ ਕਾਲਜ ਫਾਰ ਵੁਮਨ ਲੁਧਿਆਣਾ ਦੀ ਲਵਲੀ ਕਪੂਰ ਨੇ 57 ਕਿਲੋ ਅਤੇ 67 ਕਿਲੋ ਭਾਰ ਕੈਟਾਗਰੀ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ। ਖਾਲਸਾ ਕਾਲਜ ਫਾਰ ਵੁਮਨ ਦੇ ਪ੍ਰਿੰਸੀਪਲ ਸ੍ਰੀਮਤੀ ਮੁਕਤੀ ਗਿੱਲ ਅਤੇ ਐਚ ਓ ਡੀ ਸਪੋਰਟਸ ਸ੍ਰੀਮਤੀ ਮਨਦੀਪ ਕੌਰ ਨੇ ਇਸ ਖੁਸ਼ੀ ਦੇ ਮੌਕੇ ਤੇ ਲਲਿਤਪੁਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖਿਡਾਰੀਆਂ ਨੂੰ ਖੇਡਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਉਥੇ ਖੇਡਾਂ ਵਿੱਚ ਭਾਗ ਲੈ ਕੇ ਅਸੀਂ ਆਪਣੇ ਦੇਸ਼ ਸਮਾਜ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦੇ ਹਾਂ। ਇਸ ਮੌਕੇ ਤਾਇਕਵਾਂਡੋ ਕੋਚ ਨਰਿੰਦਰ ਸ਼ਰਮਾਂ ਵੀ ਉਥੇ ਮੌਜੂਦ ਸਨ।


























