ਲੁਧਿਆਣਾ 28 ਸਤੰਬਰ (ਰਾਜਨ) ਸਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਲਿੱਪ ਪਾਰਟੀ ਦੇ ਸੀਨੀਅਰ ਕੌਸਲਰ ਹਰਵਿੰਦਰ ਸਿੰਘ ਕਲੇਰ ਵਾਰਡ ਨੰਬਰ 36 ਪੁਰਾਣੀ ਪੁਲਿਸ ਚੌਕੀ ਰੋਡ ਦਫਤਰ ਵਿਖੇ ਲਿੱਪ ਆਗੂਆਂ ਅਤੇ ਕੌਸਲਰ ਸਰਦਾਰ ਕਲੇਰ ਦੀ ਅਗਵਾਈ ਵਿੱਚ ਇਨਕਲਾਬ ਜਿੰਦਾਬਾਦ ਦੇ ਨਾਹਰਿਆਂ ਦੀ ਗੂੰਜ ਨਾਲ ਮਨਾਇਆ ਗਿਆ । ਇਸ ਮੌਕੇ ਸਰਦਾਰ ਭਗਤ ਸਿੰਘ ਨੂੰ ਫੁੱਲਾਂ ਦੀ ਮਾਲਾ ਭੇਟ ਕਰਕੇ ਕੌਸਲਰ ਕਲੇਰ ਨੇ ਬੋਲਦਿਆਂ ਆਖਿਆ ਕਿ ਸਰਦਾਰ ਭਗਤ ਸਿੰਘ ਦੀ ਦੇਸ਼ ਲਈ ਦਿੱਤੀ ਕੁਰਬਾਨੀ ਨਾਲ ਅੱਜ ਅਸੀਂ ਅਜਾਦੀ ਦਾ ਅਨੰਦ ਮਾਣ ਰਹੇ ਹਾਂ । ਪਰ ਇਹ ਨਹੀਂ ਸੋਚਿਆ ਸੀ ਕਿ ਜੋ ਆਪ ਦੀ ਸਰਕਾਰ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਬਣੀਂ ਸੀ ਹੁਣ ਇੰਝ ਲਗਦਾ ਹੈ ਉਨ੍ਹਾਂ ਸਹੀਦਾਂ ਦੇ ਦਰਸਾਏ ਹੋਏ ਪੂਰਨਿਆਂ ਤੇ ਨਹੀਂ ਚੱਲ ਰਹੀ ! ਕੌਸਲਰ ਕਲੇਰ ਨੇ ਸਰਕਾਰ ਤੇ ਤੰਜ ਕੱਸਦਿਆ ਕਿਹਾ ਕਿ ਅੱਜ ਵੀ ਭਰਿਸ਼ਟਾਚਾਰ ਉਸੇ ਤਰ੍ਹਾਂ ਕਾਈਮ ਹੀ ਨਹੀਂ ਸਗੋਂ ਅੱਗੇ ਤੋਂ ਵੱਧ ਚੁੱਕਾ ਹੈ ਦੇਸ਼ ਦਾ ਹਰ ਨਾਗਰਿਕ ਨੂੰ ਅੱਜ ਵੀ ਭਰਿਸ਼ਟਾਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਸਿੰਘ ਰੰਧਾਵਾ ਨੇ ਸਾਰੇ ਦੇਸ਼ ਵਾਸੀਆਂ ਨੂੰ ਲੋਕ ਇੰਨਸਾਫ ਪਾਰਟੀ ਵੱਲੋਂ ਦਫਤਰ ਵਿਖੇ ਪਹੁੰਚੇ ਸੱਜਣ ਮਿੱਤਰਾਂ ਦਾ ਧੰਨਵਾਦ ਕਰਦਿਆਂ ਜੀ ਆਇਆਂ ਆਖਦਿਆ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ । ਇਸ ਮੌਕੇ ਬਲਵਿੰਦਰ ਸਿੰਘ ਰੰਧਾਵਾ ,ਸਿਮਰਜੀਤ ਸਿੰਘ ਬਿਰਦੀ, ਹਰਮਿੰਦਰ ਸਿੰਘ ਹੀਰਾ,ਪ੍ਰਧਾਨ ਬੂਟਾ ਸਿੰਘ, ਬੀਜੇ ਬਾਬਾ,ਇਕਬਾਲ ਸਿੰਘ ਪਾਲੀ, ਇੰਦਰਜੀਤ ਸਿੰਘ ਬਿਰਦੀ,ਜਗਜੀਤ ਸਿੰਘ ਲੱਖਣਪਾਲ , ਕੁਲਬੀਰ ਸਿੰਘ,ਕੁਲਦੀਪ ਸਿੰਘ, ਮੰਨਿਦਰ ਸਿੰਘ ਰੋਬਿਨ,ਜਸਪ੍ਰੀਤ ਸਿੰਘ ਜੱਜ ,ਬਲਵਿੰਦਰ ਸਿੰਘ ਬਿੱਟੂ,ਕਰਮਜੀਤ ਸਿੰਘ ਵਰੁਣ, ਅਮਰਿੰਦਰ ਸਿੰਘ ਰੋਮੀ,ਅਮਨ ,ਤਰਸੇਮ ਸਿੰਘ, ਜਿੰਦਰ ਸਿੰਘ, ਗੁਲਾਬ ਸਿੰਘ, ਹਨੀ ਸਿੰਘ ਅਤੇ ਹੋਰ ਵੀ ਹਾਜਰ ਸਨ ।
ਭਗਤ ਸਿੰਘ ਦਾ ਜਨਮ ਦਿਨ ਇਨਕਲਾਬ ਜਿੰਦਾਬਾਦ ਦੇ ਨਾਹਰਿਆਂ ਦੀ ਗੂੰਜ ਨਾਲ ਮਨਾਇਆ ਸਹੀਦਾਂ ਦੇ ਦਰਸਾਏ ਗਏ ਮਾਰਗਾਂ ਤੇ ਚੱਲਣ ਦੀ ਲੋੜ – ਕੌਸਲਰ ਕਲੇਰ

