ਲੁਧਿਆਣਾ (ਰਾਜਨ) ਜਲ ਹੀ ਜੀਵਨ ਹੈ ਅਕਸਰ ਇਹ ਕਹਾਵਤ ਸਾਰਿਆਂ ਨੇ ਪੜ੍ਹੀ ਸੁਣੀ ਅਤੇ ਆਪਣੇ ਤੇ ਹੰਢਾਈ ਤਾਂ ਜ਼ਰੂਰ ਹੋਵੇਗੀ । ਕਿਉਂਕਿ ਪਾਣੀ ਬਿਨਾਂ ਜ਼ਿੰਦਗੀ ਵਿੱਚ ਕੁਝ ਨਹੀਂ ਹੋ ਸਕਦਾ । ਇਸ ਵਡਮੁੱਲੀ ਦੇਣ ਨੂੰ ਸੱਚ ਕਰ ਵਿਖਾਇਆ ਲਿੱਪ ਪਾਰਟੀ ਦੇ ਸੀਨੀਅਰ ਕੌਂਸਲਰ ਹਰਵਿੰਦਰ ਸਿੰਘ ਕਲੇਰ ਵਾਰਡ ਨੰਬਰ 36 ਨੇ ਇਸ ਵਾਰਡ ਗਲੀ ਨੰਬਰ ਇੱਕ ਨੇੜੇ ਕੁਵਾਲਟੀ ਚੌਕ ਸਿਮਲਾਪੁਰੀ ਦੇ ਵਾਸੀ ਕਈ ਸਾਲਾਂ ਤੋਂ ਮੰਗ ਕਰ ਰਹੇ ਸੀ ਕਿ ਉਹ ਕਿਹੜਾ ਦਿਨ ਆਵੇਗਾ ਜਿਸ ਦਿਨ ਅਸੀਂ ਪਾਣੀ ਦੀ ਕਮੀ ਨੂੰ ਪੂਰਾ ਕਰਾਂਗੇ । ਅੱਜ ਉਨ੍ਹਾਂ ਦੀ ਇਸ ਪਾਣੀ ਦੀ ਸਮੱਸਿਆ ਦਾ ਹੱਲ ਕਰਦਿਆਂ ਕੌਂਸਲਰ ਕਲੇਰ ਟੀਮ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜੈਕਾਰਿਆਂ ਦੀ ਗੂੰਜ ਤੇ “17 ਲੱਖ 56 ਹਜਾਰ ” ਕਰੀਬ ਲਾਗਤ ਨਾਲ ਤਿਆਰ ਹੋਏ 25 ਹੌਸ ਪਾਵਰ ਦਾ ਨਵਾਂ ਟਿਊਬਵੈੱਲ ਲਗਾ ਕੇ ਕੌਸਲਰ ਹਰਵਿੰਦਰ ਸਿੰਘ ਕਲੇਰ ਵੱਲੋਂ ਗਲੀ ਵਾਸੀਆਂ ਨੂੰ ਸੌਂਪਿਆ ਗਿਆ ਹੈ। ਇਸ ਮੌਕੇ ਇਲਾਕੇ ਦੇ ਵਾਸੀਆਂ ਨੇ ਕਿਹਾ ਕਿ ਪਿਛਲੇ ਵੀਹ ਪੱਚੀ ਵਰ੍ਹਿਆਂ ਤੋਂ ਪਾਣੀ ਵਾਲੇ ਟਿਊਬਵੈੱਲ ਦੀ ਮੰਗ ਕਰ ਰਹੇ ਸਨ ਪਰ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਦੀ ਇਸ ਮੰਗ ਨੂੰ ਅਣ ਦੇਖਿਆ ਹੀ ਕੀਤਾ ਗਿਆ ਸੀ । ਅੱਜ ਲਿੱਪ ਪਾਰਟੀ ਦੇ ਕੌਸਲਰ ਹਰਵਿੰਦਰ ਸਿੰਘ ਕਲੇਰ ਦੀ ਕੜੀ ਮਿਹਨਤ ਸਦਕਾ ਇਸ ਪਾਣੀ ਵਾਲੇ ਪੰਪ ਨੂੰ ਲਗਾ ਕੇ ਇਸ ਸਮੱਸਿਆ ਦਾ ਹੱਲ ਹੀ ਨਹੀਂ ਕੀਤਾ ਸਗੋਂ ਆਪਣੇ ਵਾਰਡ ਵਾਸੀਆਂ ਦਾ ਦਿਲ ਵੀ ਜਿੱਤ ਲਿਆ ਹੈ । ਇਸ ਮੌਕੇ ਕੌਸਲਰ ਕਲੇਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸਿਰੋਪਾਓ ਭੇਟ ਕਰਦੇ ਹੋਏ ਮੂੰਹ ਮਿੱਠਾ ਕਰਵਾਇਆ ਗਿਆ। ਕੌਂਸਲਰ ਕਲੇਰ ਨੇ ਕਿਹਾ ਜੋ ਮੈਨੂੰ ਇਲਾਕਾ ਨਿਵਾਸੀਆਂ ਨੇ ਜਿੱਤਾ ਕੇ ਪਿਆਰ ਅਤੇ ਭਰੋਸਾ ਦਿੱਤਾ ਹੈ ਉਨ੍ਹਾਂ ਸਦਕਾ ਹੀ ਅੱਜ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਵਿਚ ਮੇਰੇ ਵਾਰਡ ਵਿੱਚ ਦੋ ਤਿੰਨ ਗਲੀਆਂ ਤੋਂ ਇਲਾਵਾ ਹੋਰ ਕੋਈ ਵੀ ਗਲੀ ਕੱਚੀ ਨਹੀਂ ਰਹੀ ਜੋ ਰਹਿੰਦੇ ਕੰਮ ਨੇ ਉਹ ਵੀ ਜਲਦ ਹੀ ਨਿਪਟਾ ਦਿੱਤੇ ਜਾਣ । ਕਿਹਾ ਕਿ ਮੈਂ ਅਤੇ ਮੇਰੀ ਟੀਮ ਮੇਰੇ ਵਾਰਡ ਵਾਸੀਆਂ ਦੀ ਸੇਵਾ ਲਈ ਹਰ ਵਕਤ ਹਾਜ਼ਰ ਹੈ । ਵਾਰਡ ਵਾਸੀਆਂ ਤੋਂ ਇਲਾਵਾ ਸਿਮਰਜੀਤ ਸਿੰਘ ਬਿਰਦੀ, ਹਰਮਿੰਦਰ ਸਿੰਘ ਹੀਰਾ,ਪ੍ਰਧਾਨ ਬੂਟਾ ਸਿੰਘ,ਇਕਬਾਲ ਸਿੰਘ ਪਾਲੀ, ਜਗਜੀਤ ਸਿੰਘ ਲੱਖਣਪਾਲ , ਗੁਰਮੀਤ ਸਿੰਘ ਭੋਗਲ, ਏਕਮ, ਕੁਲਬੀਰ ਸਿੰਘ, ਮੰਨਿਦਰ ਸਿੰਘ ਰੋਬਿਨ, ਰੁਪਿੰਦਰ ਸਿੰਘ ਬਰਾੜ, ਸਤਪਾਲ ਪੰਡਿਤ,ਕਾਰਜ ਸਿੰਘ, ਕਰਮਜੀਤ ਸਿੰਘ ਵਰੁਣ, ਗੁਰਪ੍ਰੀਤ ਸਿੰਘ ਵਰੁਣ, ਅਵਤਾਰ ਸਿੰਘ, ਕੰਵਲਜੀਤ ਸਿੰਘ, ਗੁਰਦੀਪ ਸਿੰਘ, ਭਗਵੰਤ ਸਿੰਘ, ਜਗਦੇਵ ਸਿੰਘ ਲਵਲੀ, ਬਲਵੀਰ ਸਿੰਘ,ਹਰਬੰਸ ਸਿੰਘ, ਤੇਜਾ ਸਿੰਘ,ਡਾਕਟਰ ਸਾਵਣ,ਕ੍ਰਿਸ਼ਨ ਸਿੰਘ, ਬਲਵਿੰਦਰ ਸਿੰਘ, ਮੰਗੀ, ਜਸਵੀਰ ਸਿੰਘ, ਸਵਰਨ ਸਿੰਘ, ਸ਼ਾਮ ਲਾਲ, ਵਿੱਕੀ ਸ਼ਰਮਾ, ਹੈਪੀ,ਬਲਵਿੰਦਰ ਸਿੰਘ ਟਿੰਕੂ, ਪਰਵਿੰਦਰ ਸਿੰਘ ਪੀ. ਏ ਵੀ ਹਾਜਰ ਸਨ।
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
few clouds
36.6
°
C
36.6
°
36.6
°
39 %
1.1kmh
15 %
Thu
36
°
Fri
37
°
Sat
36
°
Sun
37
°
Mon
39
°


























