ਆਯੁਰਵੈਦਿਕ ਸਰਬ ਰੋਗ ਅਤੇ ਇਲੈਕਟਰੋ ਹੋਮਿਓਪੈਥੀ ਰਿਸਰਚ ਸੈਂਟਰ ਮਰੀਜ਼ਾਂ ਲਈ ਬਣਿਆ ਵਰਦਾਨ-ਵੈਦ ਬਲਬੀਰ ਸਿੰਘ


ਲੁਧਿਆਣਾ ( ਰਾਜਨ) ਲਗਭਗ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਦੇ ਦੌਰਾਨ ਪੰਜਾਬ ਭਰ ਚੋਂ ਹੀ ਨਹੀਂ ਸਗੋਂ ਆਸ ਪਾਸ ਦੇ ਰਾਜਾਂ ਵਿੱਚੋਂ ਵੀ ਮਰੀਜ਼ਾਂ ਨੂੰ ਗੰਭੀਰ ਬਿਮਾਰੀਆਂ ਤੋਂ ਆਯੁਰਵੈਦਿਕ ਅਤੇ ਇਲੈਕਟਰੋ ਹੋਮਿਓਪੈਥੀ ਦਵਾਈਆਂ ਨਾਲ ਛੁਟਕਾਰਾ ਦਿਵਾ ਚੁੱਕੇ ਹਾਂ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਵੈਦ ਬਲਬੀਰ ਸਿੰਘ ਨੇ ਉਸ ਵੇਲੇ ਕੀਤਾ ਜਦੋਂ ਸ਼ਿਮਲਾਪੁਰੀ ਦਸ਼ਹਿਰਾ ਗਰਾਉਂਡ ਦੇ ਨਜ਼ਦੀਕ ਉਨ੍ਹਾਂ ਨੇ ਸਤਿਗੁਰ ਦਾ ਓਟ ਆਸਰਾ ਲੈ ਕੇ ਪੰਜਾਬ ਭਰ ਤੋਂ ਆਏ ਡਾਕਟਰਾਂ ਦੇ ਨਾਲ ਸਾਂਝੇ ਤੌਰ ਤੇ ਆਪਣੇ ਆਯੁਰਵੈਦਿਕ ਸਰਬ ਰੋਗ ਅਤੇ ਇਲੈਕਟ੍ਰੋ ਹੋਮਿਓਪੈਥੀ ਰਿਸਰਚ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸੈਂਟਰ ਨੂੰ ਖੋਲ੍ਹਣ ਦਾ ਮਕਸਦ ਇਹ ਹੈ ਕਿ ਪਹਿਲਾਂ ਵਾਲੇ ਸੈਂਟਰ ਵਿੱਚ ਸਾਡੇ ਕੋਲ਼ ਮਰੀਜ਼ਾਂ ਲਈ ਬੈਠਣ ਦਾ ਘੱਟ ਪ੍ਰਬੰਧ ਸੀ ਕਿਉਂਕਿ ਸਾਡੇ ਕੋਲ ਮਰੀਜ਼ ਲੋਕਲ ਹੀ ਨਹੀਂ ਸਗੋਂ ਹੋਰ ਰਾਜਾਂ ਤੋਂ ਵੀ ਆਉਂਦੇ ਹਨ। ਜਿਸ ਕਰਕੇ ਉਨ੍ਹਾਂ ਨੂੰ ਕੁੱਝ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਵੱਲੋਂ ਇਹ ਸੈਂਟਰ ਜੋ ਕਿ ਪਿਛਲੇ ਤਿੰਨ-ਚਾਰ ਸਾਲ ਤੋਂ ਉਸਾਰੀ ਅਧੀਨ ਸੀ ਮਰੀਜ਼ਾਂ ਲਈ ਖੋਲ ਦਿੱਤਾ ਗਿਆ ਹੈ। ਹੁਣ ਸਾਡੇ ਇਸ ਨਵੇਂ ਸੈਂਟਰ ਵਿੱਚ ਇਕ ਸਮੇਂ ਤੇ ਲਗਭਗ ਸੋ ਦੇ ਕਰੀਬ ਮਰੀਜ਼ਾਂ ਦੇ ਬੈਠਣ ਦਾ ਪ੍ਰਬੰਧ ਹੈ। ਹੁਣ ਇਸ ਸੈਂਟਰ ਦੇ ਖੁੱਲਣ ਨਾਲ ਮਰੀਜ਼ਾਂ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜ਼ਿਆਦਾ ਸਮਾਂ ਖਰਾਬ ਨਹੀਂ ਕਰਨਾ ਪਵੇਗਾ। ਵੈਦ ਬਲਵੀਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਸਾਡੇ ਕੋਲ ਡੇਂਗੂ, ਚਿਕਨਗੁਨੀਆ, ਟਾਈਫਾਈਡ, ਕੈਂਸਰ ਨਾਲ ਘੱਟ ਹੋਏ ਸੈੱਲਾਂ ਦਾ ਇਲਾਜ ਇਕ ਦਿਨ ਵਿਚ ਹੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੈ ਨਸ਼ਿਆਂ ਵਰਗੇ ਕੋਹੜ ਦਾ ਇਲਾਜ ਵੀ ਸਾਡੇ ਕੋਲ ਹੈ। ਅਸੀਂ ਪਹਿਲ ਦਿਨ ਤੋਂ ਹੀ ਮਰੀਜ਼ ਦਾ ਨਸ਼ਾ ਬਿਨਾਂ ਕਿਸੇ ਤਕਲੀਫ ਤੋਂ ਬੰਦ ਕਰਵਾ ਦਿੰਦੇ ਹਾਂ। ਸਾਹ ਦਮਾਂ, ਚਮੜੀ ਰੋਗ, ਜੋੜਾਂ ਦੇ ਦਰਦ, ਗਠੀਆ, ਨਜ਼ਰ, ਪੁਰਾਣੇ ਤੋਂ ਪੁਰਾਣਾ ਨਜਲਾ, ਫੁਲਵੇਹਰੀ, ਗਦੂਦ, ਹਰਨੀਆਂ, ਪਿੱਤੇ ਅਤੇ ਗੁਰਦੇ ਦੀਆਂ ਪੱਥਰੀਆਂ, ਗੂੰਗੇ ਅਤੇ ਬੋਲੇ ਬੱਚਿਆਂ ਲਈ ਦਵਾਈ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਖਾਸ ਦਵਾਈ, ਔਰਤਾਂ ਅਤੇ ਮਰਦਾਂ ਦੀਆਂ ਅੰਦਰੂਨੀ ਸਮੱਸਿਆਵਾਂ ਦੀ ਦਵਾਈ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਆਏ ਹੋਏ ਮਹਿਮਾਨਾਂ ਦੇ ਵਿੱਚ ਡਾਕਟਰ ਰਾਜਿੰਦਰ ਸਿੰਘ ਔਲਖ, ਵੈਦ ਵੀਰ ਪ੍ਰਕਾਸ਼ ਰਿੱਖੀ, ਵੈਦ ਸੁਮਨ ਸੂਦ, ਡਾਕਟਰ ਮੋਹਨ ਸਿੰਘ, ਵੈਦ ਗੁਰਜਿੰਦਰ ਸਿੰਘ, ਵੈਦ ਤੀਰਥ ਸਿੰਘ ਗੜ੍ਹਸ਼ੰਕਰ, ਵੈਦ ਸ਼ਿਵ ਸਿੰਘ, ਡਾਕਟਰ ਸੁਖਵਿੰਦਰ ਸਿੰਘ ਬੀ ਏ ਐੱਮ ਐੱਸ, ਡਾਕਟਰ ਮਨਜੀਤ ਸਿੰਘ, ਡਾਕਟਰ ਰਜਿੰਦਰ ਸਿੰਘ, ਵੈਦ ਆਤਮਾ ਸਿੰਘ, ਵੈਦ ਤਰਸੇਮ ਸ਼ਰਮਾ ਭੋਗਪੁਰ, ਡਾਕਟਰ ਨਮਨ, ਡਾਕਟਰ ਹਰਮੇਲ ਸਿੰਘ, ਡਾਕਟਰ ਬਲਵਿੰਦਰ ਸਿੰਘ ਬਰਨਾਲਾ, ਵੈਦ ਠਾਕਰ ਸਿੰਘ ਦਿਆਲਪੁਰਾ, ਡਾਕਟਰ ਹਰਵਿੰਦਰ ਸਿੰਘ ਜਲੰਧਰ, ਡਾਕਟਰ ਜਸ਼ਨਪ੍ਰੀਤ ਸਿੰਘ, ਡਾਕਟਰ ਹੈਪੀ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here