ਲੁਧਿਆਣਾ (ਰਾਕੇਸ਼ ਚੌਹਾਨ ) ਵਿਧਾਨ ਸਭਾ 2022 ਦੀਆ ਚੋਣਾਂ ਜਿਸ ਤਰ੍ਹਾਂ ਨਜਦੀਕ ਆ ਰਹੀਆਂ ਪੰਜਾਬ ਦੀ ਰਾਜਨੀਤੀ ਵਿਚ ਬਹੁਤ ਜਿਆਦਾ ਫੇਰ ਬਦਲ ਨਜ਼ਰ ਆ ਰਹੀ ਹੈ ਲੀਡਰਾਂ ਦਾ ਇਕ ਦੂਜੇ ਦੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਸਿਲ ਸਿਲਾ ਦਿਨ ਬ ਦਿਨ ਤੇਜ਼ੀ ਨਾਲ ਵੱਧ ਰਿਹਾ ਹੈ ਅੱਜ ਕਾਂਗਰਸ ਪਾਰਟੀ ਨੂੰ ਉਸ ਵਕਤ ਬਹੁਤ ਵੱਡਾ ਝਟਕਾ ਲਗਾ ਜਦੋ ਕਾਂਗਰਸ ਪਾਰਟੀ ਦੇ ਲੁਧਿਆਣਾ ਜ਼ੋਨ ਦੇ ਮੀਡੀਆ ਸਲਾਹਕਾਰ ਗੁਰਲਾਲ ਸਿੰਘ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ ਨੂੰ ਆਤਮ ਨਗਰ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਪਾਰਟੀ ਦੇ ਸੀਨੀਅਰ ਨੇਤਾ ਹਲਕਾ ਆਤਮ ਨਗਰ ਦੇ ਇੰਚਾਰਜ ਕੁਲਵੰਤ ਸਿੱਧੂ ਜੀ ਨੇ ਸਿਰੋਪਾ ਦੇ ਕੇ ਗੁਰਲਾਲ ਸਿੰਘ ਨੂੰ ਸਨਮਾਨਿਤ ਕੀਤਾ ਤੇ ਬਲਾਕ ਪ੍ਰਧਾਨ ਦੀ ਜਿੰਮੇਵਾਰੀ ਦਿਤੀ I
ਕਾਂਗਰਸ ਪਾਰਟੀ ਨੂੰ ਇਕ ਹੋਰ ਝਟਕਾ : ਕਾਂਗਰਸ ਪਾਰਟੀ ਲੁਧਿਆਣਾ ਜ਼ੋਨ ਦੇ ਮੀਡੀਆ ਇੰਚਾਰਜ ਗੁਰਲਾਲ ਸਿੰਘ ਕਾਂਗਰਸ ਨੂੰ ਛੱਡ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ

