15 ਅਗਸਤ 2021 ( ਦੀਪਤੀ ਅਗਰਵਾਲ) ਚਲੋ ਅੱਜ 15 ਅਗਸਤ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਹਾਂ ਝੰਡੇ ਵੇਚ ਕੇ ਆਪਣੇ ਢਿੱਡ ਦੀ ਭੁੱਖ ਮਿਟਾਉਂਦੇ ਹਾਂ!ਕੀ ਸੱਚ ਵਿੱਚ ਸਾਡਾ ਦੇਸ਼ ਆਜ਼ਾਦ ਹੋ ਚੁੱਕਾ ਹੈ ? ਅਜ਼ਾਦ ਦੇਸ਼ ਦੀ ਮਹਾਨ ਤਸਵੀਰ ਜਿੱਥੇ ਢਿੱਡ ਦੀ ਭੁੱਖ ਮਿਟਾਉਣ ਲਈ ਛੋਟੇ ਛੋਟੇ ਬੱਚੇ ਪੜ੍ਹਨੇ ਦੀ ਉਮਰ ਦੇ ਵਿਚ ਝੰਡੇ ਵੇਚਦੇ ਵਿਖਾਈ ਦਿੰਦੇ ਹਨ ਕਿ ਏਨਾ ਲਈ ਆਪਣਾ ਦੇਸ਼ ਆਜ਼ਾਦ ਹੋ ਚੁੱਕਾ ਹੈ ? ਇਨ੍ਹਾਂ ਤੇ ਖੇਡਣ ਦੀ ਆਜ਼ਾਦੀ ਕਿੱਥੇ ਗਈ ? ਇਨ੍ਹਾਂ ਦੇ ਪੜ੍ਹਨ ਦੀ ਆਜ਼ਾਦੀ ਕਿੱਥੇ ਗਈ ? ਵੱਡੇ ਵੱਡੇ ਲੀਡਰ ਕੀ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੇ ਹਨ ? ਜਿੱਥੇ ਆਏ ਦਿਨ ਛੋਟੀ ਛੋਟੀ ਬੱਚੀਆਂ ਦੇ ਬਲਾਤਕਾਰ ਕੀਤੇ ਜਾਂਦੇ ਹਨ , ਕਿ ਉਨ੍ਹਾਂ ਦੀ ਆਜ਼ਾਦੀ ਕਿੱਥੇ ਗਈ ਕਿ

ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਆਜ਼ਾਦੀ ਨਾਲ ਘੁੰਮਣ ਦਾ ਪੜ੍ਹਨ ਦਾ ਲਿਖਣ ਦਾ ਕੋਈ ਅਧਿਕਾਰ ਨਹੀਂ ਹੈ ? ਵੱਡੀਆਂ ਵੱਡੀਆਂ ਗੱਡੀਆਂ ਦੇ ਵਿਚ ਬੱਤੀਆਂ ਲਾ ਕੇ ਘੁੰਮਣ ਵਾਲੇ ਅਧਿਕਾਰੀ ਸਾਡੇ ਨੇਤਾ ਜੋ ਵੱਡੇ ਵੱਡੇ ਵਾਅਦੇ ਕਰਦੇ ਹਨ ਕਿ ਉਨ੍ਹਾਂ ਨੂੰ ਇਹ ਮਾਸੂਮ ਬੱਚੇ ਦਿਖਾਈ ਨਹੀਂ ਦਿੰਦੇ । ਇਨ੍ਹਾਂ ਦੀ ਮਾਸੂਮੀਅਤ ਦੀ ਆਜ਼ਾਦੀ ਕਿੱਥੇ ਗਈ ? ਜਿੱਥੇ ਆਪਣੇ ਢਿੱਡ ਦੀ ਭੁੱਖ ਮਿਟਾਉਣ ਲਈ ਇਹ ਅੱਜ ਸਾਡੇ ਦੇਸ਼ ਦੇ ਤਿਰੰਗੇ ਵੇਚ ਰਹੇ ਹਨ ਉਹ ਸਾਡੀ ਛੋਟੀ ਛੋਟੇ ਬੱਚੇ ਜੋ ਆਉਣ ਵਾਲੇ ਦੇਸ਼ ਦਾ ਭਵਿੱਖ ਹਨ ਕੀ ਉਨ੍ਹਾਂ ਨੂੰ ਭੀਖ ਮੰਗਣਾ ਲਾ ਦਿੱਤਾ ਸਾਡੇ ਨੇਤਾਵਾਂ ਨੇ ਯਾ ਸਾਡੇ ਆਜ਼ਾਦ ਦੇਸ਼ ਨੇ । ਇਹ ਅੱਜ ਦੀ ਤਸਵੀਰ ਭਾਰਤ ਨਗਰ ਚੌਕ ਲੁਧਿਆਣਾ ਦੀ ਹੈ ਜਿੱਥੇ ਨੰਗੇ ਪੈਰੀਂ ਛੋਟੇ ਛੋਟੇ ਬੱਚੇ ਤਿਰੰਗੇ ਨੂੰ ਵੇਚ ਕੇ ਆਪਣੀ ਭੁੱਖ ਮਿਟਾਉਣ ਦੀ ਕੋਸ਼ਿਸ਼ ਚ ਲੱਗੇ ਹਨ ਉਥੇ ਹੀ ਟ੍ਰੈਫਿਕ ਪ੍ਰਸ਼ਾਸਨ ਪੁਲੀਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਭਜਾਇਆ ਜਾਂਦਾ ਹੈ ਤੇ ਫਿਰ ਇਹ ਤਿਰੰਗੇ ਆਪਣੇ ਬੈਗ ਵਿੱਚ ਪਾ ਕੇ ਨਿਰਾਸ਼ ਅੱਖਾਂ ਨੂੰ ਭਰ ਕੇ ਉੱਥੋਂ ਜਾਂਦੇ ਦਿਖਾਈ ਦਿੰਦੇ ਹਨ।ਤਨ ਕਿ ਹਵਸ ਮਨ ਕੋ ਗੁਨਾਹਗਾਰ ਬਨਾ ਦੇਤੀ ਹੈ… ਬਾਗ਼ ਕੇ ਬਾਗ਼ ਕੋ ਬੀਮਾਰ ਬਣਾ ਦੇਤੀ ਹੈ … ਭੁੱਖੇ ਪੇਟ ਕੋ ਦੇਸ਼ ਭਗਤੀ ਸਿਖਾਣੀ ਵਾਲੋ ਭੂਖ ਇਨਸਾਨ ਕੋ ਗੱਦਾਰ ਬਣਾ ਦੇਤੀ ਹੈ!


























