ਇਕ ਕਲਯੁਗੀ ਮਾਂ ਦੀ ਅਜਿਹੀ ਕਰਤੂਤ ਸਾਹਮਣੇ ਆਈ ਆਪਣੀਆਂ ਦੋ ਮਾਸੂਮ ਬੱਚੀਆਂ ਛੇ ਸਾਲਾਂ , ਚਾਰ ਸਾਲਾਂ ਦੀ ਧੀ ਨੂੰ ਜ਼ਹਿਰ ਦੇ ਦਿੱਤਾ ਤਾਂ ਜੋ ਬੱਚਿਆਂ ਦੀ ਮੌਤ ਤੋਂ ਬਾਅਦ ਉਹ ਸਾਰਾ ਪੈਸਾ ਕਢਵਾ ਕੇ ਆਪਣੇ ਨਾਂ ਕਰਵਾ ਸਕੇ

ਫਿਲੋਰ ( ਹੰਸ ) ਇਕ ਕਲਯੁਗੀ ਮਾਂ ਦੀ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿੱਥੇ ਸਾਰੇ ਲੋਕ ਹੈਰਾਨ ਰਹਿ ਗਏ ਹਨ। ਕੱਲ੍ਹ ਫਿਲੋਰ ਦੇ ਵਿਚ ਦੋ ਮਾਸੂਮ ਬੱਚਿਆਂ ਦੀ ਜ਼ਹਿਰੀਲੀ ਚੀਜ਼ ਨਿਗਲ ਜਾਣ ਦੀ ਖਬਰ ਸਾਹਮਣੇ ਆਈ ਸੀ। ਜਿੱਥੇ ਉਨ੍ਹਾਂ ਦੋਹਾਂ ਬੱਚਿਆਂ ਨੂੰ ਨਿੱਜੀ ਹਸਪਤਾਲ ਤੋਂ ਲੁਧਿਆਣਾ ਦੇ ਡੀਐੱਮਸੀ ਵਿਖੇ ਰੈਫਰ ਕੀਤਾ ਗਿਆ ਸੀ। ਰਸਤੇ ਵਿਚ ਇਕ ਬੱਚੀ ਦੀ ਮੌਤ ਹੋ ਗਈ ਸੀ। ਤੇ ਇੱਕ ਬਚੀ ਦੀ ਹਾਲਤ ਕਾਫੀ ਗੰ-ਭੀ-ਰ ਬਣੀ ਹੋਈ ਹੈ। ਇਸ ਘਟਨਾ ਬਾਰੇ ਜਿੱਥੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ।
ਉਸ ਵਿਚ ਪਤਾ ਲੱਗਿਆ ਹੈ ਕਿ ਬੱਚਿਆਂ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਵੱਲੋਂ ਇੰਸ਼ੋਰੰਸ ਕਰਵਾਇਆ ਗਿਆ ਸੀ ਜਿਸ ਦੇ ਪੈਸਿਆ ਨੂੰ ਪਿਤਾ ਵੱਲੋਂ ਆਪਣੀਆਂ ਬਚੀਆਂ ਦੇ ਨਾਮ ਉਪਰ ਕੀਤਾ ਗਿਆ ਸੀ ਜੋ ਉਨ੍ਹਾਂ ਦੇ ਬਾਲਗ ਹੋਣ ਉਪਰੰਤ ਉਨ੍ਹਾਂ ਨੂੰ ਮਿਲ ਸਕਦਾ ਸੀ। ਪਰ ਮਾਂ ਵੱਲੋਂ ਇਹ ਚੀਜ਼ ਬਰਦਾਸ਼ਤ ਨਹੀਂ ਕੀਤੀ ਗਈ ਕਿ ਉਹ ਕਿੰਨਾ ਸਮਾਂ ਪੈਸੇ ਦਾ ਇੰਤਜ਼ਾਰ ਕਰੇਗੀ।
ਉਸ ਲਈ ਇਹ ਸਭ ਕੁਝ ਕੀਤਾ ਗਿਆ ਜਿਸ ਵੱਲੋਂ ਆਪਣੀਆਂ ਦੋ ਮਾਸੂਮ ਬੱਚੀਆਂ ਛੇ ਸਾਲਾਂ , ਚਾਰ ਸਾਲਾਂ ਦੀ ਧੀ ਨੂੰ ਜ਼ਹਿਰ ਦੇ ਦਿੱਤਾ ਗਿਆ। ਤਾਂ ਜੋ ਬੱਚਿਆਂ ਦੀ ਮੌਤ ਤੋਂ ਬਾਅਦ ਉਹ ਸਾਰਾ ਪੈਸਾ ਕਢਵਾ ਕੇ ਆਪਣੇ ਨਾਂ ਕਰਵਾ ਸਕੇ। ਉਥੇ ਹੀ ਇਸ ਘਟਨਾ ਦੀ ਸਚਾਈ ਸਾਹਮਣੇ ਆਉਣ ਤੇ ਬੱਚੀਆਂ ਦੇ ਦਾਦੇ ਵੱਲੋਂ ਹਿਨਾ ਅਤੇ ਉਸਦੇ ਪਰਿਵਾਰ ਵਾਲਿਆਂ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਇਸ ਘਟਨਾ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।

LEAVE A REPLY

Please enter your comment!
Please enter your name here