ਲੁਧਿਆਣਾ 16 ਜੁਲਾਈ ( ਸੁਨੀਲ ਕੁਮਾਰ ) ਪਿਛਲੇ ਇੱਕ ਹਫ਼ਤੇ ਤੋਂ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦਾ ਬਾਈਕਾਟ ਕਰਕੇ ਹੜਤਾਲ ਤੇ ਚੱਲ ਰਹੇ ਜ਼ਿਲ੍ਹੇ ਦੇ ਨਰੇਗਾ ਮੁਲਾਜ਼ਮਾਂ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਅੱਜ ਮਿੰਨੀ ਸਕੱਤਤਰੇਤ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨਰੇਗਾ ਮੁਲਾਜ਼ਮਾਂ ਨੇ ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਤਰੇਤ ਤੋਂ ਭਾਈਬਲਾ ਚੌਂਕ, ਕੋਚਰ ਮਾਰਕੀਟ, ਕੈੰਪ, ਭਾਰਤ ਨਗਰ ਚੌਕ ਤੋਂ ਵਾਪਿਸ ਮਿੰਨੀ ਸਕੱਤਤਰੇਤ ਤੱਕ ਰੋਸ਼ ਮਾਰਚ ਕੱਢਿਆ। ਹੱਥਾਂ ਵਿੱਚ ਤਖ਼ਤੀਆਂ ਫੜ੍ਹ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨ ਤੋਂ ਬਾਅਦ ਮਿੰਨੀ ਸਕੱਤਤਰੇਤ ਦੇ ਬਾਹਰ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੰਡ ਸਾੜੀ ਗਈ।ਇਸ ਦੌਰਾਨ ਮਨਰੇਗਾ ਕਰਮਚਾਰੀ ਯੂਨੀਅਨ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਬਾਰਾਂ ਤੇਰਾਂ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਲੈਕੇ ਕੱਚੀਆਂ ਅਸਾਮੀਆਂ ਤੇ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਨੂੰ ਸਰਕਾਰ ਨੇ ਬਿਲਕੁਲ ਅਣਗੌਲਿਆਂ ਕਰ ਕੇ ਰੱਖਿਆ ਹੋਇਆ ਹੈ। ਜਦੋਂ ਕਿ ਪਿੰਡਾਂ ਵਿੱਚ ਹੋਣ ਵਾਲਾ ਕੋਈ ਵੀ ਵਿਕਾਸ ਕਾਰਜ ਨਰੇਗਾ ਮੁਲਾਜ਼ਮਾਂ ਦੀ ਭਾਗੀਦਾਰੀ ਤੋਂ ਬਿਨਾਂ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ। ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਜਿੰਨੇ ਵੀ ਪੇਂਡੂ ਖੇਤਰ ਦੇ ਵਿਕਾਸ ਕਾਰਜ ਹੋਏ ਹਨ ਉਹ ਨਰੇਗਾ ਲਗਭਗ ਨਰੇਗਾ ਤਹਿਤ ਹੀ ਹੋਏ ਹਨ। ਲੰਘੇ ਵਿੱਤੀ ਵਰ੍ਹੇ ਦੌਰਾਨ ਪੰਜਾਬ ਵਿੱਚ 1600 ਕਰੋੜ ਰੁਪਏ ਨਰੇਗਾ ਤਹਿਤ ਖਰਚੇ ਗਏ ਹਨ।ਕੋਰੋਨਾ ਮਹਾਂਮਾਰੀ ਨਾਲ ਜਿੱਥੇ ਦੁਨੀਆਂ ਭਰ ਦੇ ਤਮਾਮ ਕਾਰੋਬਾਰ ਚੌਪਟ ਹੋ ਗਏ ਸਨ ਤਾਂ ਨਰੇਗਾ ਮੁਲਾਜ਼ਮਾਂ ਦੀ ਕਰੜੀ ਮਿਹਨਤ ਨਾਲ ਪੰਜਾਬ ਦੇ 18 ਲੱਖ ਅਸਿੱਖਿਅਤ ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਗਿਆ।ਜਿਸ ਸਦਕਾ ਅੱਜ ਸਰਕਾਰ ਦੇ ਵਿਧਾਇਕ ਅਤੇ ਮੰਤਰੀ ਪਿੰਡਾਂ ਵਿੱਚ ਵੜਨ ਜੋਗੇ ਹੋਏ ਹਨ।ਪਰ ਪਿੰਡਾਂ ਦੇ ਲੋਕਾਂ ਨੂੰ ਗਰੰਟੀ ਨਾਲ ਰੁਜ਼ਗਾਰ ਦੇਣ ਵਾਲੇ ਅੱਜ ਖੁਦ ਰੁਜ਼ਗਾਰ ਲਈ ਲੜ ਰਹੇ ਹਨ। ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਵਾਅਦਿਆਂ ਅਤੇ ਲਾਰਿਆਂ ਤੋਂ ਸਿਵਾਏ ਕੁੱਝ ਵੀ ਪੱਲੇ ਨਹੀਂ ਪਾਇਆ।ਇਸ ਲਈ ਸਰਕਾਰ ਨੂੰ ਜਗਾਉਣ ਲਈ ਅੱਜ ਪੰਜਾਬ ਭਰ ਵਿੱਚ ਸਾਰੇ ਜ਼ਿਲ੍ਹਾ ਸਦਰ ਮੁਕਾਮਾਂ ਤੇ ਸਰਕਾਰ ਦੇ ਦਾਅਵਿਆਂ ਦੀ ਪੰਡ ਸਾੜਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇੱਕ ਹਫ਼ਤੇ ਤੋਂ ਚੱਲ ਰਹੀ ਹੜਤਾਲ ਦੇ ਬਾਵਜੂਦ ਅਜੇ ਤੱਕ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਅਤੇ ਜੇਕਰ ਅੱਜ ਵੀ ਕੋਈ ਸੁਣਵਾਈ ਨਾ ਹੋਈ ਤਾਂ 22 ਜੁਲਾਈ ਨੂੰ ਸਟੇਟ ਹੈੱਡ ਕੁਆਰਟਰ ਤੇ ਪੰਜਾਬ ਪੱਧਰ ਦਾ ਜ਼ਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਜੋ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਕੋਈ ਠੋਸ ਹੱਲ ਨਹੀਂ ਹੋ ਜਾਂਦਾ। ਹੜਤਾਲ ਅਣਮਿੱਥੇ ਸਮੇਂ ਲਈ ਫਿਰ ਵੀ ਜਾਰੀ ਰਹੇਗੀ ਅਤੇ ਅਗਲੇ ਪ੍ਰੋਗਰਾਮ ਇਸ ਤੋਂ ਵੀ ਸਖ਼ਤ ਉਲੀਕੇ ਜਾਣਗੇ ਇਸ ਮੌਕੇ ਅਮਨਿੰਦਰ ਸਿੰਘ, ਰਜਨੀ, ਪ੍ਰਭਜੋਤ ਕੌਰ, ਕੁਲਵੰਤ ਸਿੰਘ, ਅਮਨਦੀਪ ਸਿੰਘ ਪੰਧੇਰ, ਪ੍ਰਭਜੋਤ ਸਿੰਘ, ਈਸ਼ਵਰਪਾਲ ਸਿੰਘ, ਜਗਜੀਤ ਸਿੰਘ, ਸ਼ਮਸ਼ੇਰ ਸਿੰਘ, ਅਮਰਜੀਤ ਸਿੰਘ,ਕੁਲਵਿੰਦਰ ਸਿੰਘ ਕੇਤਨ ਮਹਿਤਾ, ਹਰਜਿੰਦਰ ਸਿੰਘ, ਸੋਨਮ, ਆਦਿ ਹੋਰ ਵੀ ਆਗੂ ਮੌਜੂਦ ਸਨ
ਮਿੰਨੀ ਸਕੱਤਤਰੇਤ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨਰੇਗਾ ਮੁਲਾਜ਼ਮਾਂ ਨੇ ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਤਰੇਤ ਤੋਂ ਭਾਈਬਲਾ ਚੌਂਕ, ਕੋਚਰ ਮਾਰਕੀਟ, ਕੈੰਪ, ਭਾਰਤ ਨਗਰ ਚੌਕ ਤੋਂ ਵਾਪਿਸ ਮਿੰਨੀ ਸਕੱਤਤਰੇਤ ਤੱਕ ਰੋਸ਼ ਮਾਰਚ ਕੱਢਿਆ।

