7 ਸਾਲ ਦੀ ਇਕ ਬੱਚੀ ਨਾਲ 29 ਸਾਲ ਦੇ ਇਕ ਵਿਅਕਤੀ ਵੱਲੋਂ ਜਬਰ ਜਨਾਹ

ਜਗਰਾਉਂ(ਹੰਸ) ਪਿੰਡ ਰੂੰਮੀ ਵਿਚ 7 ਸਾਲ ਦੀ ਇਕ ਬੱਚੀ ਨਾਲ 29 ਸਾਲ ਦੇ ਇਕ ਵਿਅਕਤੀ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਬੱਚੀ ਦੀ ਮਾਂ ਦੇ ਦੱਸਣ ਮੁਤਾਬਕ ਬੱਚੀ ਆਪਣੇ ਘਰ ਵਿੱਚ ਟੀ ਵੀ ਦੇਖ ਰਹੀ ਸੀ। ਉਨ੍ਹਾਂ ਦਾ ਗੁਆਂਢੀ ਬੱਚੀ ਨੂੰ ਕੋਈ ਲਾਲਚ ਦੇ ਕੇ ਆਪਣੇ ਘਰ ਲੈ ਗਿਆ ਅਤੇ ਇਹ ਘਟੀਆ ਕਰਤੂਤ ਕੀਤੀ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਬੱਚੀ ਨੂੰ ਲੱਭਣ ਗਈ ਤਾਂ

ਪੀੜਤ ਲੜਕੀ ਅਤੇ ਪ੍ਰਵਾਰਿਕ ਮੈਬਰ ਹੌਸਪੀਟਲ ਮੈਡੀਕਲ ਕਰਵਾਉਣ ਜਾਂਦੇ ਹੋਏ

ਇਸ ਵਿਅਕਤੀ ਨੇ ਬੱਚੀ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਅਤੇ ਬੱਚੀ ਨੂੰ ਘਰ ਜਾ ਕੇ ਨਹਾਉਣ ਲਈ ਆਖਣ ਲੱਗਾ। ਬੱਚੀ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਹੈ।ਇਕ ਵਿਅਕਤੀ ਦਾ ਵਿਚਾਰ ਹੈ ਕਿ ਮਾਸੂਮ ਬੱਚੀਆਂ ਨਾਲ ਅਜਿਹੀ ਹਰਕਤ ਕਰਨ ਵਾਲਿਆਂ ਦੀ ਜਾਨ ਲਈ ਜਾਣੀ ਚਾਹੀਦੀ ਹੈ। ਸਰਕਾਰਾਂ ਵੱਲੋਂ ਸਖ਼ਤ ਕਦਮ ਨਹੀਂ ਪੁੱਟੇ ਜਾ ਰਹੇ। ਇਸ ਕਰਕੇ ਹੀ ਘਟਨਾਵਾਂ ਵਾਰ ਵਾਰ ਵਾਪਰਦੀਆਂ ਹਨ। ਉਸ ਨੇ ਪੁਲੀਸ ਤੇ ਵੀ

ਪੁਲਿਸ ਮੁਲਾਜ਼ਮ ਗੱਲਬਾਤ ਕਰਦੇ ਹੋਏ

ਸ਼ਿਕਵਾ ਕੀਤਾ ਕਿ 2 ਘੰਟੇ ਹਸਪਤਾਲ ਵਿਚ ਬੀਤ ਜਾਣ ਤੋਂ ਬਾਅਦ ਵੀ ਬੱਚੀ ਦਾ ਮੈਡੀਕਲ ਨਹੀਂ ਹੋ ਸਕਿਆ। ਮਹਿਲਾ ਸਬ ਇੰਸਪੈਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ 7 ਸਾਲ ਦੀ ਬੱਚੀ ਨਾਲ ਘਟੀਆ ਹਰਕਤ ਹੋਣ ਦੀ ਇਤਲਾਹ ਮਿਲੀ ਸੀ।ਉਨ੍ਹਾਂ ਨੇ ਬੱਚੀ ਦੀ ਮਾਂ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here