ਬੈਂਸ ਦਾ ਨਾਮ ਏਹਨਾਂ ਵੀ ਆਮ ਨਹੀਂ ਜਿਹੜਾ ਦੋ ਚਾਰ ਕੁੱਤੇ ਭੋਕਣ ਨਾਲ ਬਦਨਾਮ ਹੋ ਜਾਵੇ । – ਜਸਵਿੰਦਰ ਸਿੰਘ ਰਿਖੀ

ਬੈਂਸ ਨੂੰ ਬਦਨਾਮ ਕਰਨ ਲਈ ਵਿਰੋਧੀ ਉੱਤਰੇ ਘਟੀਆ ਹਰਕਤਾਂ ਤੇ , ਲੈ ਰਹੇ ਨੇ ਚੂੜੀਆਂ ਦਾ ਸਹਾਰਾ !

ਧੂਰੀ (ਧਰਮਜੀਤ ) ਲੋਕ ਇਨਸਾਫ ਪਾਰਟੀ ਦੇ ਮੁੱਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਪ੍ਰਤੀ ਲੋਕਾਂ ਦੀ ਵੱਧਦੀ ਲੋਕ ਪ੍ਰਿਯਤਾ ਨੂੰ ਦੇਖ ਵਿਰੋਧੀਆਂ ਦੀ ਨੀਦ ਹਰਾਮ ਹੋ ਗਈ ਹੈ ਇਸੇ ਲਈ ਵਿਰੋਧੀ ਪਾਰਟੀਆਂ ਵਿਧਾਇਕ ਬੈਂਸ ਨੂੰ ਬਦਨਾਮ ਕਰਨ ਲਈ ਹਰ ਤਰਾਂ ਦੇ ਹੱਥਕੰਡੇ ਆਪਣਾ ਰਹੀਆਂ ਹਨ । ਹੁਣ ਅਜਿਹੀਆਂ ਕੌਝੀਆਂ ਤੇ ਘਟੀਆ ਹਰਕਤਾਂ ਤੇ ਉੱਤਰ ਆਏ ਹਨ। ਕਿ ਹੁਣ ਉਹ ਬੈਂਸ ਨੂੰ ਬਦਨਾਮ ਕਰਨ ਲਈ ਚੰਦ ਔਰਤਾਂ ਦਾ ਸਹਾਰਾ ਲੈ ਰਹੇ ਹਨ । ਇਹ ਵਿਚਾਰ ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਨੇਕਹੇ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਇਹ ਕੋਝੀਆਂ ਹਰਕਤਾਂ ਕਰ ਵਿਧਾਇਕ ਬੈਂਸ ਨੂੰ ਨਹੀਂ ਸਗੋਂ ਲੋਕਾਂ ਦੀ ਆਵਾਜ ਨੂੰ ਦਬਾਉਣ ਦੀਆ ਕੋਸ਼ਿਸ਼ਾਂ ਕਰ ਰਹੀਆਂ ਹਨ।ਕਿਉ ਕਿ ਪਿਛਲੇ ਲੰਮੇ ਅਰਸੇ ਤੋਂ ਲੋਕਾਂ ਦੀ ਆਵਾਜ ਬਣ ਕੇ ਸ. ਬੈਂਸ ਮੌਕੇ ਦੀਆਂ ਸਰਕਾਰਾਂ ਅਤੇ ਰਵਾਇਤੀ ਪਾਰਟੀਆ ਨਾਲ ਟੱਕਰ ਲੈਦੇ ਆ ਰਹੇ ਹਨ। ਉਹਨਾਂ ਦੀ ਲੋਕਾਂ ਵਿਚ ਵੱਧਦੀ ਲੋਕਪ੍ਰਿਆ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆ ਦੇ ਆਗੂਆ ਨੂੰ ਇਹ ਗੱਲ ਬਰਦਾਸ਼ਤ ਨਹੀ ਹੋ ਰਹੀ। ਕਾਂਗਰਸ ਅਕਾਲੀ ਦਲ ਦੇ ਚੱਲੇ ਹੋਏ ਕਾਰਤੂਸ ਅਜਿਹੀਆਂ ਕੌਝੀਆਂ ਹਰਕਤਾਂ ਤੇ ਉਤਰ ਆਏ ਹਨ ਕਿ ਸ. ਬੈਂਸ ਨੂੰ ਬਦਨਾਮ ਕਰਨ ਲਈ ਹੁਣ ਚੂੜੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸ. ਰਿਖੀ ਨੇ ਕਿਹਾ ਕਿ ਜਦੋ ਵਿਧਾਨ ਸਭਾ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਕਾਂਗਰਸ ਤੇ ਅਕਾਲੀ ਆਗੂਆਂ ਵੱਲੋ ਵਿਧਾਇਕ ਬੈਸ ਨੂੰ ਬਦਨਾਮ ਕਰਨ ਲਈ ਨਵੇਂ ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਜਾਦੇ ਹਨ। ਰਿਖੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਾਣਯੋਗ ਅਦਾਲਤਾਂ ਸਭ ਲਈ ਬਰਾਬਰ ਹਨ ਅਤੇ ਸਾਨੂੰ ਉਹਨਾਂ ਉੱਪਰ ਪੂਰਾ ਭਰੋਸਾ ਹੈ ਜੋ ਪਹਿਲਾ ਸ. ਬੈਂਸ ਨੂੰ ਇਸ ਕੇਸ ਵਿਚੋ ਵੀ ਬਰੀ ਕਰਨਗੀਆਂ। ਉਹਨਾ ਵਿਰੋਧੀਆਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਲੋਕ ਸਭ ਜਾਣਦੇ ਹਨ ਕਿ ਵਿਧਾਇਕ ਬੈਂਸ ਨੂੰ ਬਦਨਾਮ ਕਰਕੇ ਉਹ ਐਮ ਐਲ਼ ਏ ਬਣਨ ਦੇ ਸੁਪਨੇ ਦੇਖ ਰਹੇ ਹਨ। ਪਰ ਉਹਨਾਂ ਦਾ ਇਹ ਸੁਪਨਾ ਕਦੇਂ ਵੀ ਪੂਰਾ ਨਹੀ ਹੋਵੇਗਾ। ਕਿਉਕਿ ਸ੍ਰ ਸਿਮਰਜੀਤ ਸਿੰਘ ਬੈਂਸ ਦਾ ਨਾਮ ਇਹਨਾਂ ਵੀ ਆਮ ਨਹੀਂ ਜਿਹੜਾ ਇਹੋ ਜਿਹੇ ਦੋ ਚਾਰ ਕੁੱਤੇ ਭੌਕਣ ਨਾਲ ਬਦਨਾਮ ਹੋਜੇ । ਲੋਕਾਂ ਦੇ ਦਿਲਾਂ ਵਿੱਚ ਵੱਸਦਾ ਬੈਂਸ ।

LEAVE A REPLY

Please enter your comment!
Please enter your name here