ਮੋਹਾਲੀ (ਧਰਮਜੀਤ ) ਬੀਤੇ ਦਿਨੀ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਸਾਹਮਣੇ ਆਇਆ ਕਿ ਕਿਸਾਨ ਸੰਘਰਸ਼ ਮੋਰਚੇ ਵਿੱਚ ਜਾਨਾਂ ਦੇ ਚੁੱਕੇ ਕਿਸਾਨ ਪਰਿਵਾਰਾਂ ਦੇ ਬੱਚਿਆਂ ਨੂੰ ਸਾਡੀ ਸਰਕਾਰ ਆਉਣ ਉੱਤੇ ਨੋਕਰੀਆ ਦੇਵਾਗੇ। ਇਹ ਬਿਆਨ ਜਿੱਥੇ ਝੂਠ ਦਾ ਪੁਲੰਦਾ ਹੈ ਉਥੇ ਕਿਸਾਨ ਦੇ ਜਖਮਾਂ ਉੱਤੇ ਨਮਕ ਦੇ ਬਰਾਬਰ ਹੈ।ਇਸ ਬਿਆਨ ਬਾਰੇ ਪ੍ਰਤੀਕਰਮ ਦਿੰਦਿਆਂ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਮੋਹਾਲੀ ਦੇ ਦੀਦਾਰ ਸਿੰਘ ਸਹੌੜਾਂ ਨੇ ਕਿਹਾ ਕਿ ਜਦੋ ਖੇਤੀ ਸੰਬੰਧੀ ਕਾਲੇ ਕਾਨੂੰਨ ਮੋਦੀ ਸਰਕਾਰ ਲਾਗੂ ਕਰ ਰਹੀ ਸੀ ਤਾਂ ਉਸ ਉੱਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਦਸਤਖਤ ਹਨ। ਇਹ ਦਸਤਖ਼ਤ ਕਾਲੇ ਕਾਨੂੰਨਾਂ ਉੱਤੇ ਨਹੀ ਕਿਸਾਨਾਂ ਦੇ ਕਫਨਾਂ ਉੱਤੇ ਕੀਤੇ ਗਏ । ਜੇ ਕਾਲੇ ਕਾਨੂੰਨ ਲਾਗੂ ਕੀਤੇ ਤਾ ਦਿੱਲੀ ਕਿਸਾਨਾਂ ਨੇ ਸੰਘਰਸ਼ ਮੋਰਚਾ ਵਿੱਢਿਆ ਤੇ ਅਨੇਕਾਂ ਕਿਸਾਨਾਂ ਦੀ ਮੋਤ ਹੋ ਗਈ । ਸੁਖਬੀਰ ਬਾਦਲ ਨੂੰ ਸ਼ਰਮ ਆਉਂਣੀ ਚਾਹੀਦੀ ਹੈ ਗਲਤ ਲਾਲਚ ਦੇ ਵਿੱਚ ਇਹੋ ਜਿਹੇ ਬਿਆਨ ਬਾਜੀ ਕਰ ਰਿਹਾ ਹੈ। ਦੀਦਾਰ ਸਿੰਘ ਸਹੌੜਾਂ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਹੈ ਕਿ ਜਦੋ ਤੁਹਾਡੀ ਸਰਕਾਰ ਸੀ ਤਾ ਉਸ ਵੇਲੇ ਅਨੇਕਾਂ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਉਨ੍ਹਾਂ ਨੂੰ ਹੁਣ ਤੱਕ ਨੋਕਰੀ ਨਸੀਬ ਕਿਉ ਨਹੀ ਹੋਈ। ਬਾਦਲ ਦਲੀਆ ਦੀ ਸਿਆਸੀ ਜਮੀਨ ਖਿਸਕ ਚੁੱਕੀ ਹੈ ਤੇ ਭਰਮਾਉਣ ਵਾਲੇ ਗਲਤ ਬਿਆਨ ਸੁਖਬੀਰ ਸਿੰਘ ਬਾਦਲ ਬੌਖਲਾਹਟ ਵਿੱਚ ਆ ਕੇ ਦੇ ਰਿਹਾ ਹੈ । ਦੀਦਾਰ ਸਿੰਘ ਸਹੌੜਾਂ ਨੇ ਪੰਜਾਬ ਵਾਸੀਆਂ ਨੂੰ ਕਿਹਾ ਕਿ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲਿਆਂ ਤੋ ਸੁਚੇਤ ਰਿਹਾ ਜਾਵੇ । ਸੱਤਾ ਦੀ ਕੁਰਸੀ ਉੱਪਰ ਜੇ ਇਹ ਬੈਠ ਗਏ ਫਿਰ ਹੋਰ ਜੁਲਮ ਕਰਨਗੇ। ਇਹ ਉਹੀ ਲੋਕ ਹਨ ਜਿਹੜੇ ਖੇਤੀ ਸਬੰਧੀ ਗਲਤ ਬਿਲਾ ਦੇ ਤੇ ਮੋਦੀ ਸਰਕਾਰ ਦੇ ਸੋਹਲੇ ਗਾਉਦੇ ਸਨ।
ਕਿਸਾਨਾਂ ਦੇ ਕਫਲਾ ਉੱਤੇ ਦਸਤਖ਼ਤ ਕਰਨ ਵਾਲੇ ਅੱਜ ਨੋਕਰੀਆ ਦੀ ਗੱਲ ਕਰ ਰਹੇ -ਦੀਦਾਰ ਸਿੰਘ ਸਹੌੜਾਂ

