ਯੂਥ ਬਲੱਡ ਡੋਨੋਰਸ ਐਂਡ ਵੈਲਫੇਅਰ ਸੋਸਾਇਟੀ (ਰਜਿ:) ਐਤਵਾਰ ਨੂੰ ਗੁਰਦੁਆਰਾ ਸ਼ਹੀਦਾਂ ਸਿੰਘ ਸਭਾ ਰਾਹੋਂ ਰੋਡ ਵਿਖੇ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਲਗਾਇਆ

ਲੁਧਿਆਣਾ (ਰਾਕੇਸ਼ ਚੌਹਾਨ ) ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ਯੂਥ ਬਲੱਡ ਡੋਨੋਰਸ ਐਂਡ ਵੈਲਫੇਅਰ ਸੋਸਾਇਟੀ (ਰਜਿ:)ਲੁਧਿਆਣਾ ਵਲੋਂ ਬੀਤੇ ਦਿਨ 11 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦਾਂ ਸਿੰਘ ਸਭਾ ਰਾਹੋਂ ਰੋਡ ਵਿਖੇ ਇੱਕ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਖੂਨਦਾਨ ਦਾ ਗਿੰਨੀਜ਼ ਬੁੱਕ ਸਮੇਤ 20 ਹੋਰ ਰਿਕਾਰਡ ਬਣਾ ਚੁੱਕੇ ਕੈਪਟਨ ਸੁਰੇਸ਼ ਸੈਣੀ ਜੀ ਨੇ ਮੁੱਖ.

ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਖ਼ੂਨਦਾਨ ਕਰਨ ਵਾਲੇ ਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਕੈਂਪ ਵਿੱਚ ਸਭ ਦੇ ਸਹਿਯੋਗ ਨਾਲ 64 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜਿਸ ਵਿੱਚ ਅਲੱਗ ਅਲੱਗ ਧਰਮਾਂ ਦੇ ਵਿਅਕਤੀਆਂ ਅਤੇ ਔਰਤਾਂ ਵਲੋਂ ਵੀ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ

ਪਾਇਆ ਗਿਆ। ਇਹ ਖੂਨ ਥੈਲੇਸੀਮਿਆ ਦੇ ਮਰੀਜ ਅਤੇ ਐਮਰਜੈਂਸੀ ਕੇਸਾਂ ਵਿੱਚ ਜੀਵਨਦਾਨ ਸਾਬਤ ਹੋਵੇਗਾ।
,ਇਸ ਮੌਕੇ ਟੀਮ ਦੇ ਮੁੱਖ ਸੇਵਾਦਾਰ ਨਿਤਿਨ ਕੁਮਾਰ ਅਤੇ ਐਡਵੋਕੇਟ ਗੋਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਡੋਨਰਾਂ ਦਾ ਧੰਨਵਾਦ.

ਕਰਦੇ ਕਿਹਾ ਕਿ ਖ਼ੂਨਦਾਨ ਕਰਨ ਦੇ ਸ਼ਰੀਰ ਨੂੰ ਕੋਈ ਨੁਕਸਾਨ ਨਹੀਂ ਹੈ ਬਲਕਿ ਸ਼ਰੀਰ ਨੂੰ ਇਸਦਾ ਫਾਇਦਾ ਹੀ ਹੈ,ਨਾਲ ਹੀ ਕਿਸੇ ਦੀ ਜਿੰਦਗੀ ਬੱਚਦੀ ਹੀ ਹੈ। ਕੈਂਪ ਵਿੱਚ ਟੀਮ ਦੇ ਮੈਂਬਰ ਮਨਦੀਪ ਸਿੰਘ,ਲਲਿਤ ਟੰਡਨ ਸੁਖਵਿੰਦਰ, ਕੁਲਵੰਤ ਸਿੰਘ, ਕੰਵਰਜੋਤ ਸਿੰਘ, ਰਜਿੰਦਰ ਸਿੰਘ, ਦਵਿੰਦਰ ਦਿਲਜਾਨ ,ਸੋਨਾ ਸਰਪੰਚ, ਬਲਜੀਤ ਸਿੰਘ,ਸੰਦੀਪ ਜੀ ਸਾਥੀਆਂ ਦਾ ਵਿਸ਼ੇਸ਼ ਸਾਥ ਅਤੇ ਯੋਗਦਾਨ ਰਿਹਾ।

LEAVE A REPLY

Please enter your comment!
Please enter your name here