ਮੁੱਲਾਂਪੁਰ ( ਹੰਸ ) ਇਹ ਘਟਨਾ ਮੁੱਲਾਂਪੁਰ ਦੀ ਹੈ ਜਿਸ ਵਿਚ ਇਕ ਪਿਓ ਨੇ ਆਪਣੀ ਹੀ ਸਕੀ ਧੀ ਨੂੰ ਦੰਦੀ ਵਡ ਵਡ ਖਾਦਾ | ਪਿਓ ਅਤੇ ਧੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਇਹ ਦਰੇਂਦਾ ਆਪਣੀ ਧੀ ਦਾ ਕਰਦਾ ਸੀ ਸਰੀਰਕ ਸੋਸ਼ਣ | ਜਾਣਕਾਰੀ ਅਨੁਸਾਰ ਇਹ ਦਰੇਂਦਾ ਕਵਾੜ ਵੇਚਣ ਦਾ ਕੰਮ ਕਰਦਾ ਸੀ | 12 ਸਾਲ ਪਹਿਲਾ ਇਸਦੀ ਪਤਨੀ ਦੇ ਮੌਤ ਹੋ ਚੁੱਕੀ ਸੀ ਇਹ ਆਪਣੇ 6 ਬੱਚਿਆਂ 4 ਬੇਟੀਆ ਅਤੇ 2 ਬੇਟੇ ਨਾਲ ਰਹਿੰਦਾ ਸੀ | ਇਸਨੇ ਆਪਣੀ ਪਤਨੀ ਦੇ ਮੌਤ ਤੋਂ ਬਾਅਦ ਆਪਣੇ ਹੈ ਬੱਚਿਆਂ ਨੂੰ ਘਰ ਵਿਚ ਕੈਦ ਕਰ ਦਿਤਾ ਸੀ 4 ਸਾਲ ਤੋਂ ਬੱਚੇ ਬਿਲਕੁਲ ਵੀ ਬਾਹਰ ਨਹੀਂ ਨਿਕਲੇ ਨਾ ਉਹਨਾਂ ਕਦੇ ਸੂਰਜ ਚੜਦਾ ਦੇਖਿਆ

ਕਿਉਂਕਿ ਘਰ ਦੀਆਂ ਕੰਧ ਬਹੁਤ ਹੀ ਉਚਇਆ ਕੀਤੀਆ ਹੋਈਆਂ ਸੀ ਜਿਸ ਨਾਲ ਇਹ ਦਰੇਂਦਾ ਕੁਕਰਮ ਕਰਦਾ ਸੀ ਉਹ ਉਸਦੀ ਆਪਣੀ ਹੀ ਸਬ ਤੋਂ ਵੱਡੀ ਧੀ ਸੀ ਜਿਸਦੀ ਉਮਰ ਮਹਿਜ 19 ਤੋ 20 ਸਾਲ ਦੀ ਸੀ | ਲੜਕੀ ਦੇ ਬਿਆਨ ਅਨੁਸਾਰ ਉਸਦਾ ਆਪਣਾ ਪਿਓ ਬਾਣੁਦਾ ਸੀ ਉਸ ਨਾਲ ਸਰੀਰਕ ਸੰਬੰਧ ਅਤੇ ਬਹੁਤ ਹੀ ਬੁਰੇ ਤਰੀਕੇ ਨਾਲ ਜਾਨਵਰਾਂ ਦੇ ਤਰਾਂ ਕੱਟਦਾ ਸੀ | ਆਸ ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਬੰਦੇ ਦੀ ਕਿਸੇ ਨਾਲ ਨਹੀਂ ਬਣਦੀ ਸੀ ਉਹਨਾਂ ਦੇ ਮਾਂ ਦੇ ਮੌਤ ਤੋਂ ਬਾਅਦ ਕਿਸੇ ਨੇ ਜਵਾਕਾਂ ਨੂੰ ਨਹੀਂ ਦੇਖਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਦਰੇਂਦਾ ਗੇਟਾਂ ਵਿਚ ਹੀ ਬੈਠਾ ਰਹਿੰਦਾ ਸੀ ਕਿਸੇ ਨੂੰ ਬੱਚਿਆਂ ਨੂੰ ਮਿਲਣ ਨਹੀਂ ਦਿੰਦਾ ਸੀ | ਘਟਨਾ ਦਾ ਖੁਲਾਸਾ ਓਦੋ ਹੋਇਆ ਜਦੋ ਕੋਈ ਰਿਸ਼ਤੇਦਾਰ ਘਰ ਮਿਲਣ ਆਏ ਤਾ ਸਾਰੀ ਘਟਨਾ ਕੁੜੀ ਨੇ ਆਪਣੀ ਭੂਆ ਨੂੰ ਦਸੀ ਫਿਰ ਉਹਨਾਂ ਪੁਲਿਸ ਨਾਲ ਕੰਟੈਟ ਕੀਤਾ | ਪਿਓ ਨੂੰ ਪਤਾ ਲੱਗਦੇ ਹੀ ਉਹ ਘਰੋਂ ਫਰਾਰ ਹੈ | ਮੁੱਲਾਂਪੁਰ ਥਾਣਾ SHO ਪ੍ਰੇਮ ਸਿੰਘ ਦਾ ਕਹਿਣਾ ਹੈ ਸਬ ਕਾਰਵਾਈ ਸ਼ੁਰੂ ਕਰ ਦਿਤੀ ਗਯੀ ਹੈ ਅਤੇ ਲੜਕੀ ਦਾ ਮੈਡੀਕਲ ਵੀ ਕਰਵਾ ਲਿਆ ਗਿਆ ਹੈ ਅਤੇ ਜਲਦੀ ਹੀ ਉਸਨੂੰ ਗ੍ਰਿਫਤਾਰ ਕੀਤਾ ਜਾਵੇ ਗਏ I


























