Site icon Dainik Punjab News

ਕੋਵਿਡ-19 ਦੀ ਜੰਗ ਨਾਲ ਲੜਨ ਲਈ ਕੋਵਿਡ ਵੈਕਸੀਨ ਦਾ ਕੈਪ ਸੰਤ ਨਿਰੰਕਾਰੀ ਭਵਨ ਰੱਜੋਵਾਲ ਵਿਖੇ ਲਗਾਇਆ ਗਿਆ :ਫਤਿਹ ਸਿੰਘ, ਸੁਰਿੰਦਰਪਾਲ

ਲੁਧਿਆਣਾ (ਰਛਪਾਲ ਸਹੋਤਾ) ਕੋਵਿਡ ਕਰੋਨਾ ਦੇ ਬਚਾਅ ਲਈ ਪੀ ਐਚ ਸੀ ਲਾਡੋਵਾਲ ਅਤੇ ਪੀ ਐਚ ਸੀ ਬੱਗਾ ਖੁਰਦ ਦੇ ਡਾਕਟਰਾਂ ਦੀ ਦੇਖਰੇਖ ਹੇਠ ਸਥਾਨਕ ਸੰਤ ਨਿਰੰਕਾਰੀ ਸਤਸੰਗ ਭਵਨ ਬ੍ਰਾਂਚ ਰੱਜੋਵਾਲ ਦੇ ਏਰੀਆ ਇੰਚਾਰਜ ਫਤਿਹ ਸਿੰਘ ਅਤੇ ਏਲੀਆ ਮੁੱਖੀ ਸੁਰਿੰਦਰਪਾਲ ਜੀ , ਪ੍ਰੇਮ ਜੀ, ਮੋਹਨ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ ਸਾਬਕਾ ਸਰਪੰਚ, ਦੀ ਮੋਜੂਦਗੀ ਵਿੱਚ ਲਗਾਇਆ ਗਿਆ, ਇਸ ਮੋਕੇ ਵੈਕਸੀਨ ਦਾ ਟੀਕਾ ਲਗਵਾਉਣ ਲਈ ਲੋਕਾ ਵਿੱਚ ਕਾਫੀ ਉਤਸ਼ਾਹ ਨਜ਼ਰ ਆਇਆ। ਫਤਿਹ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਵੈਕਸੀਨ ਦੇ ਕੈਪ ਲਗਾਏ ਜਾਣਗੇ ਅਤੇ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ।

Exit mobile version