ਜਿਹੜੀ ਕਣਕ ਜਾਨਵਰ ਤਕ ਨਹੀਂ ਖਾ ਸਕਦੇ ਉਹ ਪੰਜਾਬ ਸਰਕਾਰ ਗਰੀਬ ਵਿਚ ਵੰਡ ਕੇ ਮਜਾਕ ਉਡਾ ਰਹੀ


ਹੰਸ ( ਭਮੀਪੁਰਾ ) ਅੱਜ ਇੱਕ ਹੋਰ ਘਟਨਾ ਦੇਖਣ ਨੂੰ ਮਿਲੀ ਹੈ | ਕਿ ਜੋ ਸਹੂਲਤਾਂ ਪੰਜਾਬ ਸਰਕਾਰ ਵਲੋਂ ਗਰੀਬ ਲੋਕ ਨੂੰ ਦਿਤੀਆ ਜਾ ਰਹੀਆ ਹਨ ਪੰਜਾਬ ਸਰਕਾਰ ਨੂੰ ਸ਼ਰਮਸਾਰ ਕਰਨ ਵਾਲੀਆ ਹਨ ਕਿ ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਲ ਉਹਨਾਂ ਦਾ ਮਜ਼ਾਕ ਉਡਾ ਰਹੀ ਹੈ | ਅੱਜ ਜਗਰਾਓਂ ਦੇ ਨੇਡ਼ਲੇ ਪਿੰਡ ਭੰਮੀਪੁਰਾ ਵਿਚ ਨੀਲੇ ਕਾਰਡ ਤੇ ਜੋ ਗਰੀਬ ਲੋਕਾਂ ਨੂੰ ਕਣਕ ਵੰਡੀ ਜਾਂਦੀ ਹੈ ਉਹ ਪੂਰੀ ਤਰਾਂ ਖਰਾਬ ਹੁੰਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਪਹਿਲਾ ਵੀ ਕਈ ਵਾਰ ਕਣਕ ਖ਼ਰਾਬ ਹੁੰਦੀ ਸੀ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਕ ਤਾ ਸਾਰੇ ਕੰਮ ਬੰਦ ਕਰਤੇ ਉਪਰੋਂ ਖ਼ਰਾਬ ਕਣਕ ਦੇਕੇ ਗਰੀਬ ਲੋਕਾਂ ਦਾ ਮਜ਼ਾਕ ਬਣਾ ਰਹੇ ਨੇ ਏਦਾਂ ਦੇ ਕਣਕ ਤਾ ਜਾਨਵਰ ਵੀ ਖਾ ਨਹੀਂ ਸਕਦਾ ਸਰਕਾਰ ਗਰੀਬ ਲੋਕਾਂ ਨੂੰ ਬੰਦੇ ਨਹੀਂ ਸਮਜਦੀ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਏਦਾਂ ਗਰੀਬ ਲੋਕਾਂ ਦਾ ਸਹੂਲਤਾਂ ਦੇ ਨਾ ਤੇ ਮਜ਼ਾਕ ਨਾ ਉਡਾਉਣ |

LEAVE A REPLY

Please enter your comment!
Please enter your name here