ਮੁਲਾਜ਼ਮਾਂ ਦੀ ਜਾਯਜ ਮੰਗਾਂ ਲਈ 40 ਦਿਨ ਤੋਂ ਚਲ ਰਹੀ ਹੜਤਾਲ਼ ਲਈ ਜਲਦ ਤੋਂ ਜਲਦ ਸਕਾਰਾਤਮਕ ਆਦੇਸ਼ ਜਾਰੀ ਕਰੇ ਸਰਕਾਰ-ਮਿਉਂਸੀਪਲ ਐਕਸ਼ਨ ਕਮੇਟੀ


ਲੁਧਿਆਣਾ (ਧਰਮਜੀਤ) (ਸਫ਼ਾਈ ਸੇਵਕ ਯੂਨੀਅਨ ਪੰਜਾਬ ) ਦੇ ਸੱਦੇ ਤੇ ਦੋਰਾਹਾ ਜਿਲ੍ਹਾ ਲੁਧਿਆਣਾ ਵਿਖੇ ਪੰਜਾਬ ਦੀ ਸਮੂਹ ਨਗਰ ਕੌਂਸਲਾਂ,, ਨਗਰ ਕਮੇਟੀਆਂ,, ਨਗਰ ਸੁਧਾਰ ਟਰੱਸਟ,,ਦੇ 40 ਦਿਨਾਂ ਤੋਂ ਕੰਮ ਬੰਦ ਕਰ ਕੇ ਹੜਤਾਲ਼ ਕਰਨ ਵਾਲੇ ਸਫ਼ਾਈ ਕਰਮਚਾਰੀ,, ਟਿਉਬੇਲ ਆਪਰੇਟਰ,, ਸੀਵਰਮੈਨ,,ਲੇਖਾ ਕਲਰਕ,, ਮਾਲੀ ਬੇਲਦਾਰ,, ਸਮੂਹ ਕਰਚਾਰੀਆਂ ਨੇ ਦਿੱਲ੍ਹੀ ਨੈਸ਼ਨਲ ਹਾਈਵੇ 5 ਘੰਟੇ ਜਾਮ ਕਰ ਕੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਾਕੇ ਕੈਪਟਨ ਅਮਰਿੰਦਰ ਸਰਕਾਰ,, ਮੰਤਰੀ ਬ੍ਰਹਮ ਮਹਿੰਦਰਾ ਦਾ ਪਿੱਟ ਸਿਆਪਾ ਕਿੱਤਾ,, ਧਰਨੇ ਦੀ ਅਗਵਾਈ ਪੰਜਾਬ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ,ਪੰਜਾਬ ਦੇ ਜਰਨਲ ਸਕੱਤਰ ਸ਼੍ਰੀ ਰਮੇਸ਼ ਗੈਚੰਡ,,ਨੇ ਕਿੱਤੀ ਧਰਨੇ ਵਿੱਚ ਸ਼ਾਮਲ ਯੂਨੀਅਨ ਦੇ ਪੰਜਾਬ ਸੀਨੀਅਰ ਆਗੂ ਰਿਜਨ ਪ੍ਰਧਾਨ ਸਕੱਤਰ ਨੇ ਸੰਬੋਧਨ ਕੀਤਾ। ਪੰਜਾਬ ਪ੍ਰਧਾਨ ਅਸ਼ੋਕ ਸਾਰਵਾਨ ਜੀ ਨੇ ਬਿਆਨ ਵਿੱਚ ਬੋਲਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਤੋਂ ਜਲਦ ਮੰਨੇ ਸਰਕਾਰ ਅੱਜ ਦਿੱਲ੍ਹੀ ਹਾਈਵੇ ਜਾਮ

ਕੀਤਾ ਹੈ ਇਸ ਤੋਂ ਬਾਅਦ ਸੀ ਐਮ ਹਾਊਸ ਘੇਰਾਂਗੇ।ਇਸ ਮੌਕੇ ਤੇ ਪੰਜਾਬ ਸਕੱਤਰ ਸ਼੍ਰੀ ਰਮੇਸ਼ ਗ਼ੈਚੰਡ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਐਲਾਨ ਦੇ ਬਿਆਨ ਮੁਲਾਜ਼ਮਾਂ ਨੂੰ ਗੁੰਮਰਾਹ ਕਰਨ ਵਾਲ਼ਾ ਅਸੀ ਇਸ ਦੀ ਨਿਖੇਦੀ ਕਰਦੇ ਹਾਂ।ਇਸ ਮੌਕੇ ਤੇ ਪੰਜਾਬ ਦੇ ਜੱਥੇਬੰਦਕ ਹਰਬੰਸ ਸਾਗਰ,, ਸੱਤਪਾਲ ਸਾਂਵਰੀਆ,, ਸੋਮਨਾਥ ਚੋਬਂੜ ਮੋਗਾ,, ਰਮੇਸ਼ ਨਿਨੂ ਫਰੀਦਕੋਟ,, ਵਜਿਰਾ ਭੱਟੀ ਜੀ ਬਟਾਲਾ,, ਸੁਨੀਲ ਬਿਡਲਾਣ ਪਟਿਆਲਾ,,ਸੋਨੂੰ ਧਵਨ ਲੁਧਿਆਣਾ,, ਸੁੱਖਦੇਵ ਕਾਈ ਸਾਹਨੇਵਾਲ,, ਕੁਲਦੀਪ ਕਾਂਗੜਾ ਫਰੀਦਕੋਟ,,ਰਵੀ ਗੈਚੰਡ ਕੋਟਕਪੂਰਾ,, ਧਰਮਵੀਰ ਮਾਂਛੀਵਾੜਾ,, ਅਰੁਣ ਗਿੱਲ ਜਗਰਾਉਂ,,ਰੋਕੀ ਕੁਮਾਰ,,ਲਾਲੀ ਦੋਰਾਹਾ,,ਬੁਧਰਾਮ ਪਾਇਲ,, ਹੰਸਰਾਜ ਬਨਵਾੜੀ ਰਾਜਪੁਰਾ,, ਨਰੇਸ਼ ਕੁਮਾਰ ਮੋਰਿੰਡਾ,, ਅਸ਼ੋਕ ਕੁਮਾਰ ਚਮਕੋਰ ਸਾਹਿਬ,, ਰਜਿੰਦਰ ਕੁਮਾਰ ਕਿਰਤ ਪੁਰ,, ਲਵਲੀ ਵਾਲਮੀਕਿ ਫਾਜ਼ਿਲਕਾ,, ਇਸ ਧਰਨੇ ਵਿੱਚ ਬੱਚੇ ਬੁਜੁਰਗ ਮਹਿਲਾਵਾਂ ਅਤੇ ਨੌਜਵਾਨਾਂ ਨੇ ਅਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਅਤੇ ਧਰਨੇ ਵਿੱਚ ਸ਼ਮੂਲਿਅਤ ਕਿੱਤੀ l

LEAVE A REPLY

Please enter your comment!
Please enter your name here