ਲੁਧਿਆਣਾ 19 ਜੂਨ (ਰਛਪਾਲ ਸਹੋਤਾ) ਜਲੰਧਰ ਬਾਈਪਾਸ ਵਿਖੇ SC ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਘਪਲੇ ਦੇ ਖ਼ਿਲਾਫ਼ ‘ਆਪ’ ਵੱਲੋਂ ਕੀਤੀ ਗਈ ਭੁੱਖ ਹੜ੍ਹਤਾਲ ਅੱਜ ਖ਼ਤਮ ਹੋਣ ਤੋਂ ਬਾਅਦ ਮਨਵਿੰਦਰ ਸਿੰਘ ਗਿਆਸਪੁਰਾ ਰਾੜਾ ਸਾਹਿਬ ਨਮਸਤਕ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ 40 ਪਰਸੈਂਟ ਦਲਿਤ ਵਿਦਿਆਰਥੀਆਂ ਦੇ ਵਜੀਫੇ ਜਾਰੀ ਕੀਤੇ ਗਏ ਤੇ ਬਾਕੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਜਲਦ ਜਾਰੀ ਕੀਤੀ ਜਾਵੇ ਗੀ। ਇਸ ਮੌਕੇ ਜਤਿੰਦਰ ਸਿੰਘ ਛਿੰਦਾ, ਰਣਜੀਤ ਸਿੰਘ ਖਹਿਰਾ, ਦੀਵਾਨ ਸਿੰਘ ਖਾਲਸਾ,ਜਸਬੀਰ ਸਿੰਘ, ਕਰਮਵੀਰ ਸਿੰਘ, ਪਾਲ ਪੰਚ,ਗੁਰਜਿੰਦਰ ਸਿਘ ਤੇ ਹੋਰ ਵਰਕਰ ਹਾਜ਼ਰ ਸਨ।



























