Site icon Dainik Punjab News

ਲਿਪ ਦੇ ਹਲਕਾ ਇੰਚਾਰਜ ਧੂਰੀ ਜਸਵਿੰਦਰ ਰਿਖੀ ਨੇ ਪਿੰਡ ਦੌਲਤਪੁਰ ਤੇ ਮਾਨਵਾਲਾ ਵਿੱਚ ਕੀਤੀਆਂ ਮੀਟਿੰਗਾਂ।

ਧੂਰੀ ( ਧਰਮਜੀਤ ) ਲੋਕ ਇਨਸਾਫ ਪਾਰਟੀ ਦੀ ਸਰਕਾਰ ਆਉਣ ਤੇ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਤੇ ਕਰਜ਼ਾ ਮੁੱਕਤ ਹੋਵੇਗਾ ਪੰਜਾਬ – ਜਸਵਿੰਦਰ ਸਿੰਘ ਰਿਖੀ ਅੱਜ ਲੋਕ ਇਨਸਾਫ ਪਾਰਟੀ ਧੂਰੀ ਦੀ ਟੀਮ ਪਾਰਟੀ ਪ੍ਰਧਾਨ ਸ੍ਰ ਸਿਮਰਜੀਤ ਸਿੰਘ ਬੈਂਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਤਹਿਤ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਦੀ ਅਗਵਾਈ ਵਿੱਚ ਧੂਰੀ ਹਲਕੇ ਦੇ ਪਿੰਡ ਦੌਲਤਪੁਰ ਤੇ ਮਾਨਵਾਲਾ ਵਿੱਚ ਪਹੁੰਚੀ , ਜਿੱਥੇ ਟੀਮ ਦਾ ਭਰਵਾਂ ਸਵਾਗਤ ਕੀਤਾ

ਗਿਆ । ਰਿਖੀ ਵੱਲੋਂ ਪਿੰਡ ਦੇ ਲੋਕਾਂ ਨਾਲ ਲੋਕ ਇਨਸਾਫ ਪਾਰਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ । ਰਿਖੀ ਨੇ ਕਿਹਾ ਕਿ ਹਰ ਇੱਕ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਲੋਕਾਂ ਨਾਲ ਬਹੁਤ ਵਾਦੇ ਕਰਦੀ ਹੈ ਪਰ ਓਹਨਾ ਨੂੰ ਪੂਰਾ ਨਹੀਂ ਕਰਦੀ । ਕਿਉ ਕਿ ਜਦੋਂ ਕੋਈ ਸਾਡੇ ਨਾਲ ਵੱਡੇ ਵੱਡੇ ਵਾਅਦੇ ਕਰਦਾ ਹੈ ਤਾਂ ਅਸੀਂ ਓਹਦੇ ਤੋਂ ਇਹ ਸਵਾਲ ਨਹੀਂ ਪੁੱਛਦੇ ਕਿ ਤੁਸੀ ਇਹਨਾਂ ਪੈਸਾ ਕਿੱਥੋਂ ਲੇ ਕੇ ਆਓਗੇ । ਕੀ ਸਾਧਨ ਹਨ ਪੰਜਾਬ ਕੋਲ ਇਨਕਮ ਦੇ , ਪੰਜਾਬ ਦੇ ਸਿਰ ਤਾਂ ਪਹਿਲਾਂ ਹੀ ਬਹੁਤ ਜਿਆਦਾ ਕਰਜ਼ਾ ਹੈ। ਇਹੀ ਕਾਰਨ ਹੈ ਕਿ ਰਵਾਇਤੀ ਪਾਰਟੀਆਂ ਵੋਟਾਂ ਵੇਲੇ ਆਉਂਦੀਆਂ ਹਨ ਵੱਡੇ ਵੱਡੇ ਵਾਅਦੇ ਕਰਦੀਆਂ ਹਨ ਤੇ ਜਿੱਤ ਕੇ ਚਲੀਆਂ ਜਾਂਦੀਆਂ ਹਨ । ਰਿਖੀ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਨੂੰ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਪੰਜਾਬ ਬਣਾਇਆ ਜਾਵੇਗਾ। ਪੰਜਾਬ ਦੇ ਹਰ ਨਾਗਰਿਕ ਨੂੰ ਸਿਹਤ ਤੇ ਸਿੱਖਿਆ ਬਿਲਕੁੱਲ ਮੁੱਫਤ ਵਿੱਚ ਮਿਲੇਗੀ । ਹਰ ਨੌਜਵਾਨ ਨੂੰ ਨੌਕਰੀ ਮਿਲੇਗੀ । ਕਿਉ ਕਿ ਜਿਹੜਾ ਪੰਜਾਬ ਦਾ ਕੁਦਰਤੀ ਖ਼ਜ਼ਾਨਾ ਸਾਡੇ ਪੰਜਾਬ ਦਾ ਪਾਣੀ ਸਮੇਂ ਦੀਆਂ ਸਰਕਾਰਾਂ ਹੋਰਨਾਂ ਸੂਬਿਆਂ ਨੂੰ ਮੁਫ਼ਤ ਵਿੱਚ ਦੇ ਰਹੀਆਂ ਹਨ , ਲੋਕ ਇਨਸਾਫ ਪਾਰਟੀ ਦੀ ਸਰਕਾਰ ਆਉਣ ਤੇ ਓਹ ਸਾਰਾ ਪੈਸਾ ਪੰਜਾਬ ਤੋਂ ਮੁਫ਼ਤ ਵਿੱਚ ਪਾਣੀ ਲੇ ਰਹੇ ਹੋਰ ਸੂਬਿਆਂ ਤੋਂ ਵਸੂਲਿਆ ਜਾਵੇਗਾ ਜਿਹੜਾ ਕਿ ਪੰਜਾਬ ਦਾ ਕਾਨੂੰਨੀ ਅਧਿਕਾਰ ਵੀ ਹੈ। ਲੋਕ ਇਨਸਾਫ ਪਾਰਟੀ ਦੀ ਵਿਚਾਰ ਧਾਰਾ ਤੋਂ ਸੰਤੁਸ਼ਟ ਹੁੰਦਿਆਂ ਪਿੰਡਾਂ ਦੇ ਬਹੁ ਗਿਣਤੀ ਪਰਿਵਾਰ ਨੇ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਨੂੰ ਆਉਣ ਵਾਲੇ ਸਮੇਂ ਵਿੱਚ ਪੂਰਨ ਸਮਰਥਨ ਦੇਣ ਦੀ ਗੱਲ ਕਹੀ । ਰਿਖੀ ਨੇ ਵਿਸ਼ਵਾਸ਼ ਦਵਾਇਆ ਕਿ ਪਾਰਟੀ ਹਰ ਵੇਲੇ ਓਹਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਦੁੱਖ ਸੁੱਖ ਵਿੱਚ ਖੜੀ ਹੈ। ਇਸ ਮੌਕੇ ਰਿਖੀ ਨਾਲ ਜਰਨਲ ਸਕੱਤਰ ਧੂਰੀ ਦੀਦਾਰ ਸਿੰਘ , ਯੂਥ ਪ੍ਰਧਾਨ ਧੂਰੀ ਕੁਲਵਿੰਦਰ ਸਿੰਘ ਵੜੈਚ , ਮਨਪ੍ਰੀਤ ਸਿੰਘ ਸੋਪਾਲ , ਸੁਰਜੀਤ ਸਿੰਘ ਸਾਬਕਾ ਪੰਚ , ਬਲਵੰਤ ਸਿੰਘ ਆਸ਼ੂ ਧੂਰੀ ਹਾਜ਼ਿਰ ਸਨ ।

Exit mobile version