Site icon Dainik Punjab News

ਸਿਆਸੀ ਮਤਲਬ ਲਈ ਕਈਆਂ ਦੇ ਦਰਵਾਜੇ ਖੜਕਾਉਣ ਵਾਲੇ ਬੈਂਸ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ: ਪ੍ਰਭਜੋਤ ਸਿੰਘ ਧਾਲੀਵਾਲ

ਲੁਧਿਆਣਾ 13 ਜੂਨ (ਰਛਪਾਲ ਸਹੋਤਾ)-ਅਕਾਲੀ ਦਲ ਅਤੇ ਬਸਪਾ ਦੇ ਹੋਏ ਗਠਬੰਧਨ ਤੋਂ ਬਾਅਦ ਬੈਂਸਾਂ ਨਾਲ ਤਾਂ ਉਹ ਗੱਲ ਹੋ ਗਈ ”ਅਖੇ ਅੰਗੂਰ ਖੱਟੇ ਆ’ ਸਿਰਫ ਇੰਨਾ ਹੀ ਨਹੀਂ ਗਠਜੋੜ ਵਾਲੀਆਂ ਪਾਰਟੀਆਂ ਤੇ ਉਂਗਲ ਚੱਕਣ ਤੋਂ ਪਹਿਲਾਂ ਬੈਂਸ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਲੈਣ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦਿਹਾਤੀ ਦੇ ਜਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਕੀਤਾ।ਉਨਾਂ ਕਿਹਾ ਕਿ ਆਪਣੇ ਆਪ ਨੂੰ ਵੱਡੇ ਲੀਡਰ ਸਮਝਣ ਵਾਲੇ ਬੈਂਸ ਭਰਾਵਾਂ ਦਾ ਅਧਾਰ ਤਾਂ ਹੁਣ ਹਲਕਿਆਂ ਵਿੱਚੋਂ ਵੀ ਖਤਮ ਹੋ ਚੁੱਕਾ ਹੈ।ਜਿਸ ਉੱਪਰ ਅਗਲੀਆਂ ਚੋਣਾਂ ਦੌਰਾਨ ਮੋਹਰ ਵੀ ਲੱਗਣੀ ਤੈਅ ਹੈ।ਧਾਲੀਵਾਲ ਨੇ ਕਿਹਾ ਕਿ ਬੈਂਸ ਪਹਿਲਾਂ ਆਪਣੇ ਵੱਲ ਦੇਖਣ ਕਿ ਸਿਆਸੀ ਮਤਲਬ ਲਈ ਉਨਾਂ ਕਿੰਨਿਆਂ ਦੇ ਦਰਵਾਜੇ ਖੜਕਾਏ ਹਨ।ਜਦਕਿ ਉਹ ਖੁਦ ਵੀ ਮਾਇਆਵਤੀ ਜੀ ਦੀਆਂ ਤਸਵੀਰਾਂ ਦਾ ਇਸਤੇਮਾਲ ਕਰ ਹਮਖਿਆਲੀ ਹੋਣ ਦੀ ਗੱਲ ਕਰਦੇ ਰਹੇ ਹਨ ਤੇ ਹੁਣ ਬੈਂਸ ਵੱਲੋਂ ਦੋਵਾਂ ਪਾਰਟੀਆਂ ਦੇ ਖਿਲਾਫ ਕੀਤੀ ਜਾ ਰਹੀ ਬਿਆਨਬਾਜੀ, ਉਨਾਂ ਦੀ ਬੌਖਲਾਹਟ ਨੂੰ ਸਾਫ ਉਜਾਗਰ ਕਰਦੀ ਹੈ।ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਤਾਂ ਭਾਜਪਾ ਦੇ ਨਾਲੋਂ ਨਾਤਾ ਪੰਜਾਬ ਦੇ ਹਿੱਤਾਂ ਦੀ ਖਾਤਿਰ ਤੋੜਿਆ ਹੈ ਜਦਕਿ ਬੈਂਸ ਲਈ ਤਾਂ ਆਪਣੇ ਹਿੱਤ ਹੀ ਸਰਵਪ੍ਰਿਅ ਹਨ।ਉਨਾਂ ਕਿਹਾ ਕਿ ਅਕਾਲੀ ਦਲ ਐਸੀ ਪਾਰਟੀ ਹੈ ਜੋ ਆਪਣੇ ਵਾਅਦਿਆਂ ਤੇ ਹਮੇਸ਼ਾਂ ਕਾਇਮ ਰਹੀ ਹੈ ਤੇ ਸੂਬੇ ਦੀ ਲੋਕਾਂ ਦੀ ਭਲਾਈ ਲਈ ਕਿਸੇ ਵੀ ਤਰਾਂ ਦੀ ਕੁਰਬਾਨੀ ਤੋਂ ਪਿੱਛੇ ਨਹੀਂ ਹਟੀ।

Exit mobile version