ਲੋਕ ਇਨਸਾਫ ਪਾਰਟੀ ਦੀ ਮਿਹਨਤ ਲਿਆਈ ਰੰਗ ਪਾਰਟੀ ਵੱਲੋ ਚੁੱਕੇ ਮੁੱਦੇ ਤੇ ਆਈ ਸਰਕਾਰ – ਜਸਵਿੰਦਰ ਸਿੰਘ ਰਿਖੀ

🏮🏮ਪਾਰਟੀ ਪ੍ਰਧਾਨ ਬੈਂਸ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕਰੋਨਾ ਮਰੀਜ਼ਾ ਦਾ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਮੁਫਤ ਇਲਾਜ ਕਰਨ ਦੀ ਕੀਤੀ

ਧੂਰੀ ( ਧਰਮਜੀਤ ) ਲੋੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਸਰਬੱਤ ਸਿਹਤ ਬੀਮਾ ਯੋਜਨਾ (ਆਯੂਸ਼ਮਾਨ) ਅਧੀਨ ਕਰੋਨਾ ਪੀੜਤ ਮਰੀਜ਼ਾ ਦਾ ਇਲਾਜ ਫ੍ਰੀ ਕਰਨ ਲਈ ਕਿਹਾ ਸੀ। ਜਿਸ ਉੱਪਰ ਸਹਿਮਤੀ ਪ੍ਰਗਟਾਉਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਵੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਦੇ ਕੋਵਿਡ 19 ਦੇ ਮਰੀਜ਼ਾ ਨੂੰ ਸੂਚੀਬੱਧ ਪ੍ਰਾਇਵੇਟ ਹਸਪਤਾਲਾ ਵਿਚ ਮੁਫਤ ਇਲਾਜ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦੀ ਸ਼ਲਾਘਾ ਕਰਦਿਆ ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਨੇ ਜਿੱਥੇ ਇਸ ਫੈਸਲੇ ਲਈ ਸਰਕਾਰ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ੍ਰ ਸਿਮਰਜੀਤ ਸਿੰਘ ਬੈਂਸ ਦਾ ਧੰਨਵਾਦ ਕੀਤਾ । ਉਥੇ ਹੀ ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋ ਇਹ ਫੈਸਲਾ ਹਲੇ ਅਧੂਰਾ ਲਿਆ ਗਿਆ ਹੈ।ਸਰਬੱਤ ਸਿਹਤ ਬੀਮਾ ਯੋਜਨਾ ਵਿਚ ਹਰ ਉਹ ਵੱਡੇ-ਛੋਟੇ ਹਸਪਤਾਲ ਨੂੰ ਇਸ ਸਕੀਮ ਅਧੀਨ ਲਿਆਦਾ ਜਾਵੇ ਜੋ ਹਸਪਤਾਲ ਕਰੋਨਾ ਦਾ ਇਲਾਜ ਕਰਦਾ ਹੈ।ਉਹਨਾ ਕਿਹਾ ਕਿ ਇਸ ਭਿਆਨਕ ਬਿਮਾਰੀ ਨਾਲ ਮ੍ਰਿਤਕ ਹੋਣ ਵਾਲਿਆ ਦੇ ਪਰਿਵਾਰਿਕ ਮੈਬਰਾ ਨੂੰ ਮੁਆਵਜਾ ਵੀ ਇਸ ਸਕੀਮ ਅਧੀਨ ਦਵਾਇਆ ਜਾਵੇ।ਸ. ਰਿਖੀ ਨੇ ਕਿਹਾ ਕਿ ਇਸ ਬਿਮਾਰੀ ਦੇ ਦੌਰ ਵਿਚ ਕਰੋਨਾ ਪਾਜੇਟਿਵ ਆਏ ਮਿਡਲ ਕਲਾਸ, ਗਰੀਬ ਅਤੇ ਮਜ਼ਦੂਰ ਵਰਗ ਨੂੰ ਆਪਣਾ ਇਲਾਜ ਕਰਵਾਉਣਾ ਵੀ ਔਖਾ ਹੋ ਰਿਹਾ ਸੀ ਜਦੋ ਉਹ ਹਸਪਤਾਲ ਵਿਚ ਇਲਾਜ ਕਰਵਾਉਣ ਜਾਦੇ ਸਨ ਤਾ ਪ੍ਰਾਇਵੇਟ ਹਸਪਤਾਲਾ ਵੱਲੋ ਲੱਖਾ ਰੁਪਏ ਦਾ ਬਿੱਲ ਬਣਾ ਦਿੱਤਾ ਸੀ। ਉਹਨਾ ਦੀ ਮੰਗ ਸੀ ਕਿ ਕਰੋਨਾ ਪੀੜਤ ਮਰੀਜ਼ਾ ਦਾ ਇਲਾਜ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਫ੍ਰੀ ਕੀਤਾ ਜਾਵੇ । ਉਹਨਾ ਕਿਹਾ ਕਿ ਇਹ ਸ. ਬੈਂਸ ਅਤੇ ਲੋਕ ਇਨਸਾਫ ਪਾਰਟੀ ਪਾਰਟੀ ਦੀ ਬਹੁਤ ਵੱਡੀ ਪ੍ਰਾਪਤੀ ਹੈ। ਇਸ ਬੀਮਾ ਯੋਜਨਾ ਅਧੀਨ ਹੁਣ ਲਾਭਪਾਤਰੀ ਕੋਵਿਡ 19 ਦੇ ਇਲਾਜ ਲਈ ਸਰਕਾਰੀ ਹਸਪਤਾਲ ਤੋ ਬਿਨਾ ਕਿਸੇ ਰੈਫਰਲ ਦੀ ਜ਼ਰੂਰਤ ਦੇ ਸਿੱਧਾ ਸੂਚੀਬੱਧ ਪ੍ਰਾਇਵੇਟ ਹਸਪਤਾਲਾ ਵਿਚ ਜਾ ਸਕਦਾ ਹੈ ਅਤੇ ਪੰਜਾਬ ਸਰਕਾਰ ਦੇ ਇਸ ਕਦਮ ਨਾਲ ਸੂਬੇ ਦੇ ਕਮਜ਼ੋਰ ਅਤੇ ਲੋੜਵੰਦ ਲੋਕਾ ਨੂੰ ਵੱਡੀ ਰਾਹਤ ਮਿਲੇਗੀ।

LEAVE A REPLY

Please enter your comment!
Please enter your name here