ਲੋਕ ਇਨਸਾਫ ਪਾਰਟੀ ਧੂਰੀ, ਸਫ਼ਾਈ ਕਾਮਿਆਂ ਦੇ ਹੱਕ ਵਿੱਚ, ਧਰਨੇ ਵਿੱਚ ਸ਼ਮੂਲੀਅਤ ਕਰ ਕੀਤਾ ਸਮਰਥਨ : ਜਸਵਿੰਦਰ ਸਿੰਘ ਰਿਖੀ

ਸਰਕਾਰ ਕਰੋਨਾ ਦੇ ਹਾਲਾਤਾਂ ਵਿੱਚ ਪਹਿਲੀ ਕਤਾਰ ਵਿੱਚ ਕੰਮ ਕਰਨ ਵਾਲੇ ਸਫ਼ਾਈ ਕਾਮਿਆਂ ਦੀਆਂ ਸਾਰੀਆਂ ਜਾਇਜ ਮੰਗਾਂ ਨੂੰ ਪੂਰਾ ਕਰੇ – ਜਸਵਿੰਦਰ ਸਿੰਘ ਰਿਖੀ

ਧੂਰੀ ( ਧਰਮਜੀਤ ) ਪਿੱਛਲੇ ਕਈ ਦਿਨਾਂ ਤੋਂ ਸਫ਼ਾਈ ਕਾਮੇ ਹੜਤਾਲ ਤੇ ਬੈਠੇ ਹਨ ਜਿਨ੍ਹਾਂ ਨੂੰ ਸਮਰਥਨ ਦੇਣ ਲਈ ਜਿੱਥੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਉੱਥੇ ਹੀ ਵਿਸ਼ੇਸ਼ ਤੌਰ ਤੇ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਸਫ਼ਾਈ ਕਾਮਿਆਂ ਦੀ ਹੜਤਾਲ ਵਿੱਚ ਪਹੁੰਚੇ ਤੇ ਸਫ਼ਾਈ ਕਾਮਿਆਂ ਦੀ ਮੰਗਾਂ ਨੂੰ ਲੇ ਕੇ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਸਾਡੇ ਸਮਾਜ ਲਈ ਪਹਿਲੀ ਕਤਾਰ ਵਿੱਚ ਕੰਮ ਕਰਨ ਵਾਲੇ ਯੋਧੇ ਅੱਜ ਆਪਣੇ ਮਿਹਨਤਾਨੇ ਲਈ ਹੜਤਾਲ ਤੇ ਬੈਠੇ ਹਨ ਜੋ ਕਿ ਸਰਕਾਰ ਲਈ ਬਹੁਤ ਸ਼ਰਮ ਵਾਲੀ ਗੱਲ ਹੈ । ਰਿਖੀ ਨੇ ਕਿਹਾ ਸਫਾਈ ਕਾਮਿਆਂ ਦੀ ਹੜਤਾਲ ਨੇ ਨਾਲ ਸਰਕਾਰ ਦੇ ਸਵੱਛ ਅਭਿਆਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਕਿ ਸਰਕਾਰ ਕਿੰਨੀ ਕੂ ਗੰਭੀਰ ਹੈ ਲੋਕਾਂ ਦੀ ਸਿਹਤ ਤੇ ਸਵੱਛਤਾ ਨੂੰ ਲੈ ਕੇ । ਰਿਖੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਸਫ਼ਾਈ ਕਾਮਿਆਂ ਕੋਈ ਸੀਤਾਫਲ ਦੀ ਮੰਗ ਨੀ ਕੀਤੀ ਇਹ ਤਾਂ ਵਿਚਾਰੇ ਆਪਣੇ ਮਿਹਨਤਾਨੇ ਦੀ ਮੰਗ ਕਰ ਰਹੇ ਹਨ । ਪਹਿਲੀ ਕਤਾਰ ਵਿੱਚ ਕੰਮ ਕਰਨ ਵਾਲੇ ਯੋਧੇ ਅੱਜ ਬਿਨਾ ਕਿਸੇ ਸਰਕਾਰੀ ਸਹੂਲਤਾਂ ਤੋਂ 8000 – 8000 ਤੇ ਕੰਮ ਕਰ ਰਹੇ ਹਨ । ਨਾ ਕੋਈ ਬੀਮਾ ਤੇ ਨਾ ਹੀ ਕੋਈ ਕਰੋਨਾ ਟਾਈਮ ਕੰਮ ਕਰਦੇ ਹੋਏ ਸਫ਼ਾਈ ਕਾਮਿਆਂ ਦੀਆਂ ਹੋਈਆਂ ਮੌਤਾਂ ਤੇ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਨਾ ਪਰਿਵਾਰ ਦੇ ਕਿਸੇ ਮੈਬਰ ਨੂੰ ਕੋਈ ਨੌਕਰੀ ਦਿੱਤੀ ਹੈ। ਇਹ ਸਾਡੀ ਸਰਕਾਰ ਦੀ ਨਾਲਾਇਕੀ ਹੈ ਕਿ ਅੱਜ ਪਹਿਲੀ ਕਤਾਰ ਵਿੱਚ ਕੰਮ ਕਰਨ ਵਾਲੇ ਯੋਧੇ ਹੜਤਾਲ ਤੇ ਬੈਠੇ ਹਨ ਤੇ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ । ਰਿਖੀ ਨੇ ਅਪੀਲ ਕਰਦੇ ਹੋਏ ਸਰਕਾਰ ਨੂੰ ਜਲਦ ਤੋਂ ਜਲਦ ਸਫ਼ਾਈ ਕਾਮਿਆਂ ਦੀਆਂ ਜਾਇਜ ਮੰਗਾਂ ਨੂੰ ਪੂਰਾ ਕਰਨ ਲਈ ਕਿਹਾ। ਰਿਖੀ ਨੇ ਅੱਗੇ ਕਿਹਾ ਕਿ ਸਾਡੇ ਪੰਜਾਬ ਲਈ ਇੱਕ ਵੱਡੀ ਦੁਖਾਂਤ ਵਾਲੀ ਗੱਲ ਹੈ ਕਿ ਸਰਕਾਰ ਤਾਂ ਨਲਾਇਕ ਹੈ ਹੀ ਉੱਥੇ ਹੀ ਵਿਰੋਧੀ ਧਿਰ ਵੀ ਆਪਣੀ ਭੂਮਿਕਾ ਨਿਭਾਉਣ ਤੋਂ ਨਾਕਾਮ ਰਹੀ ਹੈ । ਕਿਉ ਕਿ ਅੱਜ ਸਾਡੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਨੇ ਨਾਲਾਇਕੀ ਵਿੱਚ ਕੈਪਟਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ । ਰਿਖੀ ਨੇ ਕਿਹਾ ਕਿ ਇਹ ਸਫ਼ਾਈ ਕਾਮੇ ਸਾਡੇ ਸਮਾਜ ਦਾ ਮੁੱਢਲਾ ਹਿੱਸਾ ਤੇ ਅੱਜ ਕਰੋਨਾ ਦੇ ਸਮੇਂ ਵਿੱਚ ਪਹਿਲੀ ਕਤਾਰ ਦੇ ਯੋਧੇ ਹਨ । ਜੇਹੜੇ ਕਿ ਸਾਡੇ ਵੱਲੋਂ ਪਾਏ ਖਿਲਾਰੇ ਨੂੰ ਸਾਫ਼ ਕਰਕੇ ਸਾਡੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਦੇ ਹਨ। ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਿਨਾਂ ਇਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ । ਸਰਕਾਰ ਨੂੰ ਸਫ਼ਾਈ ਕਾਮਿਆਂ ਦੀਆਂ ਜਾਇਜ ਮੰਗਾਂ ਪਹਿਲ ਦੇ ਆਧਾਰ ਤੇ ਮੰਨਦੇ ਹੋਏ ਪੂਰੀਆਂ ਕਰਨੀਆਂ ਚਾਹੀਦੀਆਂ ਹਨ । ਇਸ ਮੌਕੇ ਓਹਨਾਂ ਨਾਲ ਕੁਲਵੰਤ ਰਾਏ ਪੱਪੂ ਪ੍ਰਧਾਨ ਧੂਰੀ , ਦਰਸ਼ਨ ਸਿੰਘ ਖਹਿਰਾ ਪ੍ਰਧਾਨ ਐਕਸ ਸਰਵਿਸਮੈਨ ਵਿੰਗ ਧੂਰੀ , ਦੀਦਾਰ ਸਿੰਘ ਕਕੜਵਾਲ ਜਰਨਲ ਸਕੱਤਰ ਧੂਰੀ , ਜਗਦੇਵ ਸਿੰਘ ਧਨੋਆ ਬੁੱਗਰਾ ਜਿਲ੍ਹਾ ਮੀਤ ਪ੍ਰਧਾਨ ਸੰਗਰੂਰ , ਕਾਲਾ ਵੜੈਚ ਯੂਥ ਪ੍ਰਧਾਨ ਧੂਰੀ , ਸੁਖਵਿੰਦਰ ਸਿੰਘ ਕਾਲਾ ਹਰਚੰਦਪੁਰ , ਮਨਪ੍ਰੀਤ ਸਿੰਘ , ਬਲਵੰਤ ਸਿੰਘ , ਸੁਰਜੀਤ ਸਿੰਘ ਫੌਜੀ , ਆਸ਼ੂ ਧੂਰੀ ਤੇ ਹੋਰ ਪਾਰਟੀ ਮੈਬਰ ਹਾਜ਼ਿਰ ਸਨ ।

LEAVE A REPLY

Please enter your comment!
Please enter your name here