ਲੁਧਿਆਣਾ (ਧਰਮਜੀਤ, ਸੁਨੀਲ ਕੁਮਾਰ ) ਲੋਕ ਇਨਸਾਫ ਪਾਰਟੀ ਮੋਹਾਲੀ ਜਿਲ੍ਹੇ ਦਾ ਯੂਥ ਪ੍ਰਧਾਨ ਬਣਨ ਤੇ ਦੀਦਾਰ ਸਿੰਘ ਸਹੋੜਾ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ ਉਨ੍ਹਾਂ ਨੇ ਪਾਰਟੀ ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਬੈਂਸ , ਸ.ਬਲਵਿੰਦਰ ਸਿੰਘ ਬੈਸ ਅਤੇ ਸ.ਗਗਨਦੀਪ ਸਿੰਘ ਸੰਨੀ ਕੈਥ ਨੂੰ ਵਿਸਵਾਸ਼ ਦਿਵਾਇਆ ਹੈ ਕਿ ਜਿਹੜੀ ਜਿੰਮੇਵਾਰੀ ਪਾਰਟੀ ਵੱਲੋਂ ਉਨ੍ਹਾਂ ਨੂੰ ਸੋਪੀ ਗਈ ਹੈ ਉਹ ਉਸ ਨੂੰ ਬਹੁਤ ਹੀ

ਈਮਾਨਦਾਰੀ ਨਾਲ ਨਿਭਾਉਦੇ ਹੋਏ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ ਘਰ ਪਹੁੰਚਉਣਗੇ ਦੀਦਾਰ ਸਿੰਘ ਸਹੋੜਾ ਨੇ ਕਿਹਾ ਕਿ ਪੰਜਾਬ ਵਿੱਚ ਜੋ ਲੁੱਟ ਖਸੁੱਟ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ ਉਸ ਨੂੰ ਲੋਕ ਇਨਸਾਫ ਪਾਰਟੀ ਕਦੇ ਵੀ ਬਰਦਾਸਤ ਨਹੀ ਕਰੇਗੀ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾ ਕੇ ਉਨ੍ਹਾਂ ਨੂੰ ਬਣਦਾ ਹੱਕ ਦਵਾ ਕੇ ਪਾਰਟੀ ਦਾ ਝੰਡਾ ਬੁਲੰਦ ਕਰਾਗਾ



























