ਸਰਕਾਰ ਕਰੋਨਾ ਦੇ ਹਾਲਾਤਾਂ ਵਿੱਚ ਪਹਿਲੀ ਕਤਾਰ ਵਿੱਚ ਕੰਮ ਕਰਨ ਵਾਲੇ ਸਫ਼ਾਈ ਕਾਮਿਆਂ ਦੀਆਂ ਸਾਰੀਆਂ ਜਾਇਜ ਮੰਗਾਂ ਨੂੰ ਪੂਰਾ ਕਰੇ ।
ਧੂਰੀ (ਧਰਮਜੀਤ, ਸੁਨੀਲ ਕੁਮਾਰ ) ਪਿੱਛਲੇ ਕਈ ਦਿਨਾਂ ਤੋਂ ਸਫ਼ਾਈ ਕਾਮੇ ਹੜਤਾਲ ਤੇ ਬੈਠੇ ਹਨ । ਜਿਸ ਨਾਲ ਸਰਕਾਰ ਦੇ ਸਵੱਛ ਅਭਿਆਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਕਿ ਸਰਕਾਰ ਕਿੰਨੀ ਕੂ ਗੰਭੀਰ ਹੈ ਲੋਕਾਂ ਦੀ ਸਿਹਤ ਤੇ ਸਵੱਛਤਾ ਨੂੰ ਲੈ ਕੇ । ਅੱਜ ਸਫ਼ਾਈ ਕਾਮਿਆਂ ਦੀਆਂ ਮੰਗਾਂ ਨੂੰ ਪੂਰਨ ਸਮਰਥਨ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਸਫ਼ਾਈ ਕਾਮਿਆਂ ਕੋਈ ਸੀਤਾਫਲ ਦੀ ਮੰਗ ਨੀ ਕੀਤੀ ਇਹ ਤਾਂ ਵਿਚਾਰੇ ਆਪਣੇ ਮਿਹਨਤਾਨੇ ਦੀ ਮੰਗ ਕਰ ਰਹੇ ਹਨ । ਸਰਕਾਰ ਨੂੰ ਜਲਦ ਤੋਂ ਜਲਦ ਸਫ਼ਾਈ ਕਾਮਿਆਂ ਦੀਆਂ ਜਾਇਜ ਮੰਗਾਂ ਨੂੰ ਪੂਰਾ ਕਰ ਕੇ ਕੰਮ ਤੇ ਆਉਣ ਦੀ ਅਪੀਲ ਕਰੇ। ਇਹ ਸਫ਼ਾਈ ਕਾਮੇ ਸਾਡੇ ਸਮਾਜ ਦਾ ਮੁੱਢਲਾ ਹਿੱਸਾ ਤੇ ਅੱਜ ਕਰੋਨਾ ਦੇ ਸਮੇਂ ਵਿੱਚ ਪਹਿਲੀ ਕਤਾਰ ਦੇ ਯੋਧੇ ਹਨ । ਜੇਹੜੇ ਕਿ ਸਾਡੇ ਵੱਲੋਂ ਪਾਏ ਖਿਲਾਰੇ ਨੂੰ ਸਾਫ਼ ਕਰਕੇ ਸਾਡੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਦੇ ਹਨ। ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਿਨਾਂ ਇਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ । ਸਰਕਾਰ ਨੂੰ ਸਫ਼ਾਈ ਕਾਮਿਆਂ ਦੀਆਂ ਜਾਇਜ ਮੰਗਾਂ ਪਹਿਲ ਦੇ ਆਧਾਰ ਤੇ ਮੰਨਦੇ ਹੋਏ ਪੂਰੀਆਂ ਕਰਨੀਆਂ ਚਾਹੀਦੀਆਂ ਹਨ । ਇਸ ਮੌਕੇ ਓਹਨਾਂ ਨਾਲ ਕੁਲਵੰਤ ਰਾਏ ਪੱਪੂ ਪ੍ਰਧਾਨ ਧੂਰੀ , ਦਰਸ਼ਨ ਸਿੰਘ ਖਹਿਰਾ ਪ੍ਰਧਾਨ ਐਕਸ ਸਰਵਿਸਮੈਨ ਵਿੰਗ ਧੂਰੀ , ਦੀਦਾਰ ਸਿੰਘ ਕਕੜਵਾਲ ਜਰਨਲ ਸਕੱਤਰ ਧੂਰੀ , ਜਗਦੇਵ ਸਿੰਘ ਧਨੋਆ ਬੁੱਗਰਾ ਜਿਲ੍ਹਾ ਮੀਤ ਪ੍ਰਧਾਨ ਸੰਗਰੂਰ , ਕਾਲਾ ਵੜੈਚ ਯੂਥ ਪ੍ਰਧਾਨ ਧੂਰੀ , ਮਨਪ੍ਰੀਤ ਸਿੰਘ , ਬਲਵੰਤ ਸਿੰਘ , ਸੁਰਜੀਤ ਸਿੰਘ ਫੌਜੀ ਤੇ ਹੋਰ ਪਾਰਟੀ ਮੈਬਰ ਹਾਜ਼ਿਰ ਸਨ ।




























