Site icon Dainik Punjab News

ਨਵਜੋਤ ਸਿੱਧੂ ਦਾ ਦੋਗਲਾ ਚਿਹਰਾ ਲੋਕਾਂ ਦੇ ਸਾਹਮਣੇ ਆਇਆ, ਹੁਣ ਲੋਕ ਮੂੰਹ ਨਹੀਂ ਲਾਉਣਗੇ- ਗੁਰਦੀਪ ਗੋਸ਼ਾ

ਲੁਧਿਆਣਾ (ਧਰਮਜੀਤ, ਸੁਨੀਲ ਕੁਮਾਰ) ਯੂਥ ਅਕਾਲੀ ਦਲ ਲੁਧਿਆਣਾ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਦੋਗਲਾ ਚਿਹਰਾ ਲੋਕਾਂ ਦੇ ਸਾਹਮਣੇ ਆਏ ਚੁੱਕਾ ਹੈ ਅਤੇ ਲੋਕ ਹੁਣ ਸਿੱਧੂ ਨੂੰ ਮੂੰਹ ਨਹੀਂ ਲਾਉਣਗੇ।ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਪਹਿਲਾਂ ਬੀ ਜੇ ਪੀ ਵਿੱਚ 2015ਤੋ 2017 ਵਿੱਚ ਬੇਅਦਬੀ ਯਾਦ ਨਹੀਂ ਆਈ ਜਦੋਂ ਕਾਂਗਰਸ ਸਰਕਾਰ ਵਿੱਚ ਮੰਤਰੀ ਬਣ ਕੇ ਮੌਜਾਂ ਕਰਦੇ ਰਹੇ ਓਦੋਂ ਬੇਅਦਬੀ ਯਾਦ ਨਹੀਂ ਆਈ ਹੁਣ ਚੋਣਾਂ ਤੋਂ ਛੇ ਮਹੀਨੇ ਪਹਿਲੇ ਬੇਅਦਬੀ ਦਾ ਮੁੱਦਾ ਚੁੱਕ ਕੇ ਡਰਾਮਾ ਕਰ ਰਹੇ ਹਨ। ਜੇ ਨਵਜੋਤ ਸਿੰਘ ਸਿੱਧੂ ਸੱਚ ਵਿੱਚ ਬੇਅਦਬੀ ਦਾ ਇਨਸਾਫ਼ ਚਾਹੁੰਦੇ ਹੁੰਦੇ ਤਾਂ ਕਾਂਗਰਸ ਵਿੱਚ ਨਾ ਜਾਂਦੇ ਜਿਸ ਨੇ 1984ਵਿੱਚ ਪਹਿਲਾ ਹੀ ਕੀਨੀਆ ਬੇਅਦਬੀ ਕਿਤਿਆ ਇਹ ਬੰਦਾ ਸਿਰਫ ਰਾਜਭਾਗ ਦਾ ਅਨੰਦ ਲੈਣ ਲਈ ਕੰਮ ਕਰ ਰਿਹਾ ।

ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੇ ਇਨਸਾਫ਼ ਨਾ ਦੇਣ ਲਈ ਸਵਾਲ ਚੁੱਕਦੇ ਹਨ ਪਰ ਓਹ ਖੁਦ ਕਾਂਗਰਸ ਪਾਰਟੀ ਦੇ ਵਿਧਾਇਕ ਹਨ। ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਦਾ ਮੁੱਦਾ ਉਦੋਂ ਹੀ ਚੁੱਕਿਆ ਜਦੋ ਉਹਨਾਂ ਨੂੰ ਸਰਕਾਰ ਵਿੱਚ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਨਾ ਮਿਲੀਆ।

ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਲੋਕ ਹੁਣ ਨਵਜੋਤ ਸਿੰਘ ਸਿੱਧੂ ਨੂੰ ਸਮਝ ਚੁੱਕੇ ਹਨ ਅਤੇ ਆਉਣ ਵਾਲਿਆਂ ਚੋਣਾਂ ਵਿੱਚ ਮੂੰਹ ਨਹੀਂ ਲਾਉਣਗੇ।

Exit mobile version