Site icon Dainik Punjab News

ਆਪਣੇ ਖ਼ਿਲਾਫ ਲਾਪਤਾ ਦੇ ਪੋਸਟਰ ਦੇਖ ਬਿੱਟੂ ਨੇ ਲੁਧਿਆਣਾ ਵਲ ਮੂੰਹ ਕੀਤਾ- ਗੁਰਦੀਪ ਗੋਸ਼ਾ

ਲੁਧਿਆਣਾ (ਧਰਮਜੀਤ ) ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਰਵਨੀਤ ਸਿੰਘ ਬਿੱਟੂ ਦਾ ਲੁਧਿਆਣਾ ਆਉਣ ਤੇ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਕਲ ਦੁਪਹਿਰ ਯੂਥ ਅਕਾਲੀ ਦਲ ਵਲੋਂ ਰਵਨੀਤ ਬਿੱਟੂ ਲਾਪਤਾ ਦੇ ਪੋਸਟਰ ਲਗਾਏ ਗਏ ਸਨ ਅਤੇ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਬਿੱਟੂ ਨੇ ਲੁਧਿਆਣਾ ਵਲ ਮੂੰਹ ਕੀਤਾ।

ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਰਵਨੀਤ ਬਿੱਟੂ ਕਈ ਮਹੀਨਿਆਂ ਤੋਂ ਲੁਧਿਆਣਾ ਨਹੀਂ ਆਏ ਸਨ ਪਰ ਆਪਣੇ ਖ਼ਿਲਾਫ ਪੋਸਟਰ ਦੇਖ ਉਹਨਾਂ ਨੂੰ ਭਾਜੜਾਂ ਪੈ ਗਈਆਂ। ਹੁਣ ਰਵਨੀਤ ਬਿੱਟੂ ਨੂੰ ਚਾਹੀਦਾ ਹੈ ਕਿ ਉਹ ਪੱਕੇ ਤੌਰ ਤੇ ਕੁਰਸੀ ਮੇਜ਼ ਲਾ ਕੇ ਹਸਪਤਾਲ ਵਿੱਚ ਬੈਠਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ।

ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਉਹਨਾਂ ਦਾ ਮਕਸਦ ਬਿੱਟੂ ਨੂੰ ਜਗਾਉਣ ਸੀ ਅਤੇ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋਏ ਹਨ।

ਉਹਨਾਂ ਦੱਸਿਆ ਕਿ ਹੁਣ ਰਵਨੀਤ ਬਿੱਟੂ ਆਪਣੇ ਚਮਚਿਆਂ ਤੋਂ ਪੋਸਟਰ ਉਤਰਵਾ ਰਹੇ ਹਨ ਪਰ ਚੰਗਾ ਹੁੰਦਾ ਕਿ ਬਿੱਟੂ ਮਹਾਂਮਰੀ ਦੌਰਾਨ ਲੁਧਿਆਣਾ ਰਹਿੰਦੇ ਅਤੇ ਲੋਕਾਂ ਵਿੱਚ ਵਿਚਰਦੇ।

Exit mobile version