• ਸੁਨਾਮ ( ਹੰਸ ) ਸੁਨਾਮ ਵਿਖੇ ਕਾਰਪੋਰੇਟ ਘਰਾਣੇ ਦੇ ਸ਼ਾਪਿੰਗ ਮਾਲ ਅੱਗੇ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਅਤੇ ਰਾਮਪਾਲ ਸੁਨਾਮ ਨੇ ਦੱਸਿਆ ਛੋਟਾ ਸਿੰਘ (55) ਪੁੱਤਰ ਭਾਗ ਲਿਆ ਵਾਸੀ ਤੋਲਾਵਾਲ ਜੋ ਕਿ ਭਾਕਿਯੂ ਉਗਰਾਹਾਂ ਦਾ ਸਰਗਰਮ ਵਰਕਰ ਸੀ ਅਤੇ ਕਿਸਾਨ ਸੰਘਰਸ਼ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਸੀ। ਉਹ ਸੁਨਾਮ ਵਿਖੇ ਅੱਜ ਅਗਰਸੈਨ ਚੌਂਕ ਨੇੜੇ ਕਾਰਪੋਰੇਟ ਘਰਾਣੇ ਦੇ ਸ਼ਾਪਿੰਗ ਮਾਲ ਅੱਗੇ ਚੱਲ ਰਹੇ ਕਿਸਾਨ ਧਰਨੇ ਵਿਚ ਸ਼ਾਮਲ ਹੋਣ ਆਇਆ ਸੀ ਕਿ ਅਚਾਨਕ ਉਸ ਦੀ ਤਬੀਅਤ ਵਿਗੜ ਗਈ। ਜਿਸ ਨੂੰ ਇਲਾਜ ਲਈ ਚੀਮਾ ਮੰਡੀ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੋਂ ਡਾਕਟਰ ਨੇ ਉਸ ਦੀ ਸਿਹਤ ‘ਚ ਕੁਝ ਸੁਧਾਰ ਹੋਣ ਕਾਰਨ ਉਸ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ।

facebook sharing button
twitter sharing button
pinterest sharing button
email sharing button
sms sharing button
sharethis sharing button
whatsapp sharing button
messenger sharing button
print sharing button

LEAVE A REPLY

Please enter your comment!
Please enter your name here