ਚਾਰ ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਵਾਲੇ ਚਾਰ ਸਾਲਾਂ ਵਿੱਚ ਵੀ ਨੀ ਕਰ ਪਾਏ – ਜਸਵਿੰਦਰ ਸਿੰਘ ਰਿਖੀ

ਕੈਪਟਨ ਸਾਬ ਤੁਹਾਡਾ ਹਫ਼ਤਾ ਕਿੰਨੇ ਦਿਨਾਂ ਦਾ ਹੁੰਦਾ , ਚਾਰ ਸਾਲ ਲੰਘ ਗਏ ਪਰ ਚਾਰ ਹਫ਼ਤੇ ਨੀ ਹੋਏ।

ਲੁਧਿਆਣਾ (ਸੁਨੀਲ ਕੁਮਾਰ ) ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਨੇ ਪੰਜਾਬ ਦੀ ਕਾਗਰਸ ਸਰਕਾਰ ਨੂੰ ਸਰਕਾਰ ਬਨਣ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਪਵਿੱਤਰ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਸੌਹ ਖਾ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੇ ਚਾਰ ਹਫ਼ਤਿਆਂ ਵਿੱਚ ਨਸ਼ਾ ਖਤਮ ਕਰ ਦੇਵਾਂਗੇ । ਪਰ ਅੱਜ ਚਾਰ ਹਫ਼ਤੇ ਤਾ ਛੱਡੋ ਚਾਰ ਸਾਲ ਦਾ ਸਮਾਂ ਵੀ ਲੰਘ ਗਿਆ ਪਰ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ । ਹਰ ਰੋਜ ਕਿੰਨੇ ਨੌਜਵਾਨ ਹੀਰਿਆਂ ਵਰਗੇ ਮਾਵਾਂ ਦੇ ਪੁੱਤ ਇਹ ਚਿੱਟੇ ਦੀ ਭੇਟ ਚੜ੍ਹ ਰਹੇ ਹਨ । ਪਰ ਇਹ ਹਾਕਮਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ । ਇਹਨਾਂ ਨੂੰ ਫ਼ਰਕ ਵੀ ਕੀ ਪੈਣਾ ਇਹਨਾਂ ਦੇ ਆਪਣੇ ਬੱਚੇ ਤਾਂ ਵਿਦੇਸ਼ਾਂ ਵਿੱਚ ਸੈੱਟ ਹਨ । ਜੇਕਰ ਸਰਕਾਰ ਚਾਵੇ ਤਾਂ ਚਾਰ ਹਫ਼ਤੇ ਤਾ ਬਹੁਤ ਜਿਆਦਾ ਸਮਾਂ ਹੁੰਦਾ ਇਹ ਨਸ਼ਾ ਤਾਂ ਸਿਰਫ ਇੱਕ ਹਫ਼ਤੇ ਵਿੱਚ ਹੀ ਖਤਮ ਕਰ ਸਕਦੀ ਹੈ ।
ਰਿਖੀ ਨੇ ਅੱਗੇ ਕਿਹਾ ਕਿ ਮੇਰਾ ਖੁੱਦ ਦਾ ਹਲਕਾ ਧੂਰੀ ਚਿੱਟੇ ਦੀ ਹੱਬ ਬਣਦਾ ਜਾ ਰਿਹਾ । ਪਿੱਛਲੇ ਡੇਢ ਮਹੀਨੇ ਵਿੱਚ ਮਾਪਿਆਂ ਦੇ ਇਕਲੌਤੇ ਹੀਰਿਆਂ ਵਰਗੇ ਚਾਰ ਮਾਵਾਂ ਦੇ ਪੁੱਤ ਇਹ ਚਿੱਟੇ ਦੀ ਭੇਟ ਚੜ੍ਹ ਗਏ । ਪਰ ਅਫਸੋਸ ਕਿ ਕਾਗਰਸ ਦੇ ਮੌਜੂਦਾ ਵਿਧਾਇਕ ਵੱਲੋਂ ਇੱਕ ਵੀ ਬਿਆਨ ਇਹਨਾਂ ਪਰਿਵਾਰਾਂ ਨਾਲ ਹਮਦਰਦੀ ਜਾ ਚਿੱਟੇ ਦੇ ਤਸ਼ਕਰਾਂ ਵਿਰੁੱਧ ਕਾਰਵਾਈ ਕਰਨ ਲਈ ਨਹੀਂ ਆਇਆ । ਰਿਖੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੇਂਜ ਕਰਦੇ ਹੋਏ ਕਿਹਾ ਕਿ ਤੁਸੀਂ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਸੀ ਨਸ਼ਾ ਖਤਮ ਕਰਨ ਲਈ , ਪਰ ਸਾਨੂੰ ਇੱਕ ਹਫ਼ਤੇ ਦਾ ਸਮਾਂ ਦਿਓ ਜੇਕਰ ਪੰਜਾਬ ਵਿੱਚੋਂ ਨਸ਼ਾ ਨਾ ਖਤਮ ਕਰ ਪਾਇਆ ਤਾਂ ਪੰਜਾਬ ਹੀ ਛੱਡ ਜਾਊ ।
ਰਿਖੀ ਨੇ ਅੱਗੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਅੱਜ ਤੁਹਾਡੀ ਲੋੜ ਹੈ ਸਾਡੇ ਪੰਜਾਬ ਨੂੰ ਅੱਜ ਤੁਸੀ ਆਪਣੇ ਜ਼ਮੀਰ ਦੀ ਆਵਾਜ਼ ਸੁਣ ਇਹ ਚਿੱਟੇ ਦੇ ਤਸ਼ਕਰਾਂ ਵਿਰੁੱਧ ਬਿਨਾ ਕਿਸੇ ਰਾਜਨੀਤਿਕ ਦਬਾਬ ਦੇ ਕਾਰਵਾਈ ਕਰੋ। ਕਿਉ ਕਿ ਜੇਕਰ ਅੱਜ ਇਹ ਚਿੱਟੇ ਦੀ ਅੱਗ ਗਵਾਂਢੀਆਂ ਦੇ ਲੱਗੀ ਹੈ ਤਾਂ ਇਹਨੂੰ ਸਾਡੇ ਘਰ ਪਹੁੰਚਣ ਨੂੰ ਵੀ ਟਾਈਮ ਨਹੀਂ ਲੱਗਣਾ । ਕਿਉ ਕਿ ਸਾਡੇ ਆਪਣੇ ਪਰਿਵਾਰ ਸਾਡੇ ਬੱਚੇ ਵੀ ਇਹੀ ਸਮਾਜ ਦਾ ਹਿੱਸਾ ਹਨ। ਜੇਕਰ ਅੱਜ ਆਪਣੀ ਡਿਊਟੀ ਨਾ ਨਿਭਾਈ ਤਾਂ ਇਹ ਨਾ ਹੋਵੇ ਕਿਤੇ ਕੱਲ ਨੂੰ ਸਾਡੇ ਪੱਲੇ ਰੋਣ ਤੋਂ ਬਿਨਾ ਕੁਝ ਵੀ ਨਾ ਰਹੇ । ਅੱਜ ਸਾਨੂੰ ਸਾਰਿਆਂ ਨੂੰ ਇਹ ਚਿੱਟੇ ਦੇ ਦੈਂਤ ਵਿਰੁੱਧ ਇਕੱਠੇ ਹੋ ਕੇ ਲੜਾਈ ਲੜ੍ਹਨੀ ਚਾਹੀਦੀ ਹੈ।

LEAVE A REPLY

Please enter your comment!
Please enter your name here