ਲੁਧਿਆਣਾ (ਧਰਮਜੀਤ ) ਹਲਕਾ ਉੱਤਰੀ ਦੇ ਵਾਰਡ ਨੰ.91 ਵਿੱਚ ਪੈਂਦੇ ਨਿਊ ਚੰਦਰ ਨਗਰ ਵਿੱਚ ਸ਼ਹਿਰੀ ਪ੍ਰਧਾਨ ਸ. ਰਣਜੀਤ ਸਿੰਘ ਜੀ ਢਿੱਲੋਂ ਤੇ ਬੀਬੀ ਪੂਨਮ ਅਰੋੜਾ ਜੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ਼੍ਰੀ ਵਿਜੈ ਦਾਨਵ ਜੀ ਦੀ ਇਕ ਵੱਡੀ ਮੀਟਿੰਗ ਕਰਵਾਈ ਗਈ | ਮੀਟਿੰਗ ਵਿੱਚ ਵਿਸ਼ੇਸ਼ੇ ਤੌਰ ਤੇ ਪੁਹੰਚੇ ਬੀਬੀ ਸੁਰਿੰਦਰ ਕੌਰ ਜੀ ਦਿਆਲ, ਸ. ਗੁਰਦੀਪ ਸਿੰਘ ਜੀ ਗੋਸ਼ਾ, ਸ. ਨੇਕ ਸਿੰਘ ਜੀ ਸੇਖੇਵਾਲ, ਸ. ਸੁਖ ਬਜਾਵਾ ਜੀ, ਸ. ਤਜਿੰਦਰ ਸਿੰਘ ਜੀ ਤੇ ਇਲਾਕਾ ਨਿਵਾਸੀਆਂ ਵਲੋਂ 2022 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਕੀਤਾ ਐਲਾਨ |





























