ਲੁਧਿਆਣਾ, ( ਸੁਨੀਲ ਕੁਮਾਰ) ਸਮੂਹ ਪੀਲਾ ਕਾਰਡ ਧਾਰਕ ਅਤੇ ਐਕਰੀਡੇਟਡ ਮੀਡੀਆ ਕਰਮੀਆਂ ਨੂੰ ਬੇਨਤੀ ਹੈ ਕਿ ਪੰਜਾਬ ਸਰਕਾਰ ਵੱਲੋਂ 28 ਫਰਵਰੀ ਤੱਕ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪੀਲਾ ਕਾਰਡ ਧਾਰਕ ਅਤੇ ਐਕਰੀਡੇਟਡ ਮੀਡੀਆ ਕਰਮੀਆਂ ਦੇ ਕਾਰਡ ਬਣਾਏ ਜਾ ਰਹੇ ਹਨ।
ਇਸ ਬੀਮਾ ਯੋਜਨਾ ਦੇ ਕਾਰਡ ਬਨਵਾਉਣ ਸਬੰਧੀ ਜ਼ਿਲ੍ਹੇ ਦੀਆਂ ਮਾਰਕੀਟ ਕਮੇਟੀਆਂ ਵਿੱਚ ਸਥਾਈ ਕੈਂਪ ਲਗਾਏ ਗਏ ਹਨ, ਜਦੋਂਕਿ ਇਸ ਯੋਜਨਾ ਦੇ ਈ-ਕਾਰਡ ‘ਕਾਮਨ ਸਰਵਿਸ ਸੈਂਟਰਾਂ’ (ਸੀ.ਐਸ.ਸੀਜ਼.) ਅਤੇ ਸੇਵਾ ਕੇਂਦਰਾਂ ‘ਤੇ ਵੀ ਬਣਾਏ ਜਾ ਸਕਦੇ ਹਨ।
ਸਮੂਹ ਪੀਲਾ ਕਾਰਡ ਧਾਰਕ ਅਤੇ ਐਕਰੀਡੇਟਡ ਮੀਡੀਆ ਕਰਮੀਆਂ ਨੂੰ ਬੇਨਤੀ ਹੈ ਕਿ ਇਸ ਸਕੀਮ ਦਾ ਲਾਭ ਲੈਣ ਲਈ ਫੌਰੀ ਇਹ ਕਾਰਡ ਬਣਵਾ ਲਿਆ ਜਾਵੇ, ਜੇ ਇਸ ਸਬੰਧੀ ਕੋਈ ਦਿੱਕਤ ਆਉਂਦੀ ਹੈ ਤਾਂ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੀ ਈਮੇਲ fgsdpro@gmail.com ਉੱਤੇ ਸੁਚੇਤ ਕੀਤਾ ਜਾਵੇ।


























