ਜਦੋਂ ਕਰੋਨਾ ਕਾਲ ਵਿੱਚ ਲੰਗਰ ਲਾਏ ਸੀ, ਉਸ ਸਮੇਂ ਕਿਉਂ ਨਹੀਂ ਭੇਜੇ ਨੋਟਿਸ- ਗੋਸ਼ਾ, ਧਾਲੀਵਾਲ, ਲੋਪੋਂ
ਲੁਧਿਆਣਾ (ਸੁਨੀਲ ਕੁਮਾਰ) ਯੂਥ ਅਕਾਲੀ ਦਲ ਨੇ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਅੰਦੋਲਨ ਨਾਲ ਜੁੜੇ ਕਿਸਾਨਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਭੇਜੇ ਨੋਟਿਸਾਂ ਦਾ ਸਖਤ ਵਿਰੋਧ ਕੀਤਾ ਅਤੇ ਲੁਧਿਆਣਾ ਦੇ ਡੀ ਸੀ ਦਫ਼ਤਰ ਬਾਹਰ ਰੋਸ ਪ੍ਰਦਸ਼ਨ ਕੀਤਾ। ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਦੇ ਨੇਤਾਵਾਂ ਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਗੈਰਕਾਨੂੰਨੀ ਗਤੀਵਿਧੀਆਂ ਨਾਲ ਸਬੰਧਤ ਨੋਟਿਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਗੁਰਦੀਪ ਸਿੰਘ ਗੋਸ਼ਾ, ਪ੍ਰਭਜੋਤ ਸਿੰਘ ਧਾਲੀਵਾਲ ਅਤੇ ਬਲਜਿੰਦਰ ਸਿੰਘ ਲੋਪੋਂ ਨੇ ਕਿਹਾ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅੰਦੋਲਨ ਨਾਲ ਜੁੜੇ ਕਿਸਾਨ ਨੇਤਾਵਾਂ, ਸਮਾਜ ਸੇਵੀ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਉਹਨਾਂ ਕਿਹਾ ਕਿ ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਰੈਲੀ ਦਾ ਐਲਾਨ ਕੀਤਾ ਹੈ ਅਤੇ ਰੈਲੀ ਤੋਂ ਪਹਿਲਾਂ ਸਰਕਾਰ ਨੇ ਐਨਆਈਏ ਰਾਹੀਂ ਨੋਟਿਸ ਭੇਜੇ ਹਨ ਜਿਸ ਨਾਲ ਸਰਕਾਰ ਦੀ ਮਨਸ਼ਾ ਜੱਗ ਜ਼ਾਹਿਰ ਹੋ ਗਈ ਹੈ।ਗੁਰਦੀਪ ਗੋਸ਼ਾ, ਪ੍ਰਭਜੋਤ ਧਾਲੀਵਾਲ ਅਤੇ ਬਲਜਿੰਦਰ ਸਿੰਘ ਲੋਪੋਂ ਨੇ ਕਿਹਾ ਕਿ ਲਾਕਡਾਉਨ ਦੌਰਾਨ ਐਨ.ਜੀ.ਓਜ਼ ਅਤੇ ਸਮਾਜ ਸੇਵੀ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੂੰ ਲੰਗਰ ਛਕਾਇਆ ਪਰ ਉਸ ਸਮੇਂ ਸਰਕਾਰ ਨੇ ਫੰਡਾਂ ਦਾ ਸਰੋਤ ਨਹੀਂ ਪੁੱਛਿਆ ਪਰ ਹੁਣ ਸਰਕਾਰ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਡਰਾਉਣ ਲਈ ਆਪਣੀਆਂ ਜਾਂਚ ਏਜੰਸੀ ਦੀ ਦੁਰਵਰਤੋਂ ਕਰ ਰਹੀ ਹੈ।

ਯੂਥ ਆਗੂ ਜਸਦੀਪ ਸਿੰਘ ਕਾਉਂਕੇ, ਗਗਨਦੀਪ ਸਿੰਘ ਗਿਆਸਪੁਰਾ, ਸੰਜੀਵ ਚੌਧਰੀ, ਗੁਰਪ੍ਰੀਤ ਬੇਦੀ ਅਤੇ ਜਤਿੰਦਰ ਆਦਿਆ ਨੇ ਕਿਹਾ ਕਿ ਹਰ ਕੋਈ ਕਿਸਾਨਾਂ ਨਾਲ ਡਟਿਆ ਹੋਇਆ ਹੈ ਅਤੇ ਭਾਜਪਾ ਸਰਕਾਰ ਕਿਸਾਨਾਂ ਨੂੰ ਡਰਾਉਣ ਵਿੱਚ ਸਫਲ ਨਹੀਂ ਹੋਵੇਗੀ। ਕਰਮਜੀਤ, ਗੋਲਡੀ, ਗਗਨਪ੍ਰੀਤ, ਛੰਨਾ, ਨਿੰਦਰ, ਰਣੀਆ, ਹਰਸ਼ ਝੱਮਟ, ਗੋਲਡੀ ਗੁੱਜਰਵਾਲ, ਪ੍ਰਦੀਪ ਸਰਾਭਾ, ਅਰਸ਼ਦੀਪ ਸਲੇਮਪੁਰ, ਗਗਨ ਜਗਰਾਉਂ, ਸੁਖਰਾਜ ਮਹੇਰਨਾ ਜਸਪ੍ਰੀਤ ਬੱਦੋਵਾਲ ਤਲਵਿੰਦਰ ਆਲਮਗੀਰ ਸੋਨੀ ਪੰਡਤ ਰਾਜਵੀਰ ਮੁੰਡੇ ਜੋਤ ਪ੍ਰੀਤ ਹੇਰਾਂ

ਇਸ ਮੌਕੇ ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਤਰਨਦੀਪ ਸਿੰਘ ਸੰਨੀ, ਕਵਲਜੀਤ ਸਿੰਘ, ਸੰਦੀਪ ਸਿੰਘ ਬੈਂਸ, ਮਲਕੀਤ ਸਿੰਘ ਸੇਠੀ, ਗੁਰਦੀਪ ਸਿੰਘ, ਜਤਿੰਦਰ ਕੁਮਾਰ ਆਦਿਆ, ਸੋਨੀ ਪੰਡਿਤ, ਕਰਨਵੀਰ ਸਿੰਘ, ਪ੍ਰਭਜੀਤ ਸਿੰਘ, ਸ. ਅਮ੍ਰਿਤਪਾਲ ਸਿੰਘ, ਗਗਨਦੀਪ ਸਿੰਘ ਵਿੰਕਲ, ਹਰਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਹਰਵਿੰਦਰ,
ਸੋਨੂੰ ਮਨਕੰਦਾ, ਪਵਨਪਾਲ ਸਿੰਘ ਲਖਵਿੰਦਰ ਸਿੰਘ, ਕੇਵਲ, ਮੋਨੂੰ ਗੁੱਜਰ, ਪੰਕਜ, ਰਵਿੰਦਰ, ਹਰਪ੍ਰੀਤ ਸਿੰਘ, ਦੇਵ ਨਿਰਵਾਨ, ਅਮਨ ਸੈਣੀ, ਸੋਨੂੰ, ਨਿਖਿਲ, ਪਵਨ ਨਿਰਵਾਨ, ਗਗਨ, ਗੋਲਡੀ ਸੁਧਰ, ਰਾਜਵੀਰ ਸਿੰਘ, ਪਿਯੂਸ਼, ਜੋਤ ਹੀਰਾ, ਅਵਨੀਤ ਸਿੰਘ, ਬਿਕਰਮ ਸਿੰਘ, ਜਸਵੰਤ ਸਿੰਘ, ਜੱਸ, ਹੈਪੀ ਸੈਣੀ ਅਤੇ ਹੋਰ ਮੌਜੂਦ ਸਨ।


























