ਗੁਰੂ ਨਾਨਕ ਮੋਦੀਖਾਨਾ ਤੇ ਨੌਜਵਾਨ ਵਲੋਂ ਕੀਤੀ ਗਈ ਸ਼ਰੇਆਮ ਗੁੰਡਾਗਰਦੀ ਅਤੇ ਮਹਿਲਾ ਨਾਲ ਬਦਸਲੂਕੀ

ਲੁਧਿਆਣਾ (13 ਅਕਤੂਬਰ, ਹਰਪ੍ਰੀਤ ਸੱਗੂ) ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਖੁਲੇ ਮੋਦੀਖਾਨੇ ਤੇ ਇਕ ਨੌਜਵਾਨ ਵਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਅਤੇ ਮਾਲਿਕ ਸ੍ਰੀਮਤੀ ਨਿਮਲਾ ਜੀ ਨਾਲ ਬਦਸਲੂਕੀ ਅਤੇ ਹੱਥ ਤਕ ਚੁੱਕਣ ਦੀ ਕੋਸ਼ਿਸ਼ ਕੀਤੀ I ਜਾਣਕਾਰੀ ਦਿੰਦਿਆਂ ਨਿਮਲਾ ਜੀ ਨੇ ਦੱਸਿਆ ਕੇ ਮੈਂ ਨਿਰਮਲਾ ਪਤਨੀ ਰਾਮਾਨੰਦ ਪ੍ਰਸ਼ਾਦ ਵਾਸੀ ਮਕਾਨ ਨੰਬਰ 1605/3 ਗਲੀ ਨੰਬਰ 6 ਕਵਾਲਿਟੀ ਚੌਕ , ਸ਼ਿਮਲਾਪੁਰੀ ਦੀ ਰਹਿਣ ਵਾਲੀ ਹਾਂ I ਸਾਡੇ ਘਰ ਦੇ ਬਾਹਰ ਇਕ ਦੁਕਾਨ ਹੈ ਜਿਸ ਵਿਚ 18 ਦਿਨ ਪਹਿਲਾ ਮੇਰੇ ਬੇਟੇ  ਨੇ ਗੁਰੂ ਨਾਨਕ ਮੋਦੀਖਾਨਾ ਖੋਲਿਆ ਸੀ I ਅਸੀਂ ਲੋਕ ਸੇਵਾ ਦੇ ਲਈ ਲੋਕਾਂ ਤੱਕ ਸਸਤਾ ਰਾਸ਼ਨ ਦੇਣ ਦਾ ਕੰਮ ਕਰ ਰਹੇ ਹਾਂ I  ਸਾਡੇ ਸਸਤਾ ਕਰਿਆਨਾ ਦਾ ਸਮਾਨ ਵੇਚਣ ਤੇ ਸਾਡੇ ਆਸ ਪਾਸ ਦੇ ਕਈ ਦੁਕਾਨਦਾਰਾ  ਨੂੰ ਇਤਰਾਜ ਚੱਲ ਰਿਹਾ I  ਜਿਸਦੀ ਰੰਜਿਸ਼ ਰੱਖਦਿਆਂ ਮਿਤੀ 10 ਅਕਤੂਬਰ 2020  ਨੂੰ ਸਾਡੇ ਰੋਡ ਤੇ ਲਗੇ  ਹੋਲਡਿੰਗ ਬੈਨਰ ਫੜਵਾ ਦਿਤੇ ਸੀ I ਫੇਰ ਮਿਤੀ 12 ਅਕਤੂਬਰ 2020 ਨੂੰ ਸੋਚੀ ਸਮਝੀ ਸ਼ਾਜਿਸ਼ ਦੇ ਤਹਿਤ ਇਕ ਵਿਅਕਤੀ ਜਿਸਦਾ ਨਾਮ ਜਗਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮਕਾਨ ਨੰਬਰ 4635 ਗਲੀ ਨੰਬਰ 2 ਨੇੜੇ ਗੁਲਾਟੀ ਇਲੈਕਟ੍ਰੋਨਿਕਸ ਕਵਾਲਿਟੀ ਚੌਕ, ਸ਼ਿਮਲਾ ਪੂਰੀ ਲੁਧਿਆਣਾ ਨੂੰ ਫ਼ਰਜ਼ੀ ਗਾਹਕ ਬਣਾ ਕੇ ਭੇਜਿਆ ਜੋ ਕਿ ਇਕ ਕਾਲੇ ਰੰਗ ਦੇ ਮੋਟਰ ਸਾਈਕਲ ਪਾਰ ਸਵਾਰ ਹੋਕੇ ਆਇਆ ਸੀ I

ਉਸਨੇ ਆ ਕੇ ਕਿਹਾ ਤੁਸੀਂ ਅਮੁਲ ਦਾ ਦੇਸੀ ਘਿਉ ਆਪ ਘਰ ਤਿਆਰ ਕਰਦੇ ਹੋ ਅਤੇ ਤੁਸੀਂ ਮਸ਼ੀਨਾਂ ਲਗਾ ਕੇ ਲੋਕਾਂ ਨੂੰ ਬੇਵਕੂਫ ਬਣਾ  ਰਹੇ ਹੋ I  ਜਿਸਤੇ ਮੈਂ ਕਿਹਾ ਮੇਰਾ ਲੜਕਾ ਮਾਰਕੀਟ ਗਿਆ ਹੈ ਤੁਸੀਂ ਸ਼ਾਮੀ ਆਕੇ ਓਦੇ ਨਾਲ ਗੱਲ ਕਰ ਲੈਣਾ  ਪਰ ਵਾਪਿਸ ਜਾਣ ਦੀ ਬਜਾਏ ਜਗਦੀਪ ਸਿੰਘ ਗਲੀ ਵਿਚ ਉੱਚੀ ਉੱਚੀ ਰੌਲਾ ਪੌਣ ਲੱਗ ਪਿਆ, ਮੇਰੇ ਨਾਲ ਗਾਲੀ – ਗਲੋਚ ਕੀਤੀ, ਮੇਰੇ ਨਾਲ ਬਹੁਤ ਬਦਸਲੂਕੀ ਕੀਤੀ,ਸਬਦੇ ਸਾਮਣੇ ਮੇਰੇ ਮਾਨ ਨੂੰ ਹਾਨੀ ਪਹੁੰਚਾਇਆ ਅਤੇ ਜਾਣ ਬੁਝ  ਕੇ ਗਲੀ ਦੇ ਵਿਚ ਕਦੇ ਏਧਰ-ਕਦੇ ਉਧਰ ਭੱਜ ਭੱਜ ਕੇ 14 ਮਿੰਟ  ਤੱਕ ਸਬ ਦੇ ਸਾਮਣੇ ਮੈਨੂੰ ਬੇਇੱਜਤ ਕਰ ਰਿਹਾ ਸੀ I

ਅਰੋਪੀ ਮਹਿਲਾ ਨੂੰ ਧਮਕਾਂਦਾ ਹੋਇਆ

ਮੈਂ ਵਾਰ ਵਾਰ ਇਕ ਹੀ ਗੱਲ ਬੋਲ ਰਹੀ ਸੀ ਬੇਟੇ  ਦੇ ਨਾਲ ਗੱਲ ਕਰ ਲੈਣਾ ਪਰ ਇਸ ਬੰਦੇ ਨੇ ਮੇਰੀ ਇਕ ਨਹੀਂ ਸੁਣੀ I ਮੈਂ ਕਿਹਾ ਮੈਂ ਪੁਲਿਸ ਨੂੰ ਬੁਲਾਉਂਦੀ ਹਾਂ ਤੇ ਜਦੋ ਮੈਂ ਫੋਨ ਕਰ ਰਹੀ ਸੀ ਓਦੋ ਵੀ ਇਹ ਬੰਦਾ ਬੇਸਤੀ ਕਰਨ ਤੋਂ ਨਹੀਂ ਹੱਟਿਆ, ਲਗਾਤਾਰ ਜ਼ਲੀਲ ਕਰਦਾ ਗਿਆ I ਇਸਦੀ ਏ ਸਾਰੀ ਕਰਤੂਤ ਕੈਮਰੇ ਦੀ ਫੁਟੇਜ ਵਿਚ ਰਿਕਾਰਡ ਹੈ , ਪਰ ਜਦੋ 112 ਨੰਬਰ ਨਹੀਂ ਲਗਾ ਤਾ ਮੈਂ ਇਸਦੀ ਇਤਲਾਹ ਥਾਣਾ ਸ਼ਿਮਲਾ ਪੂਰੀ ਜਾਕੇ ਲਿਖਤ ਸ਼ਿਕਾਇਤ ਦਿਤੀ ਫੇਰ ਮੈਨੂੰ ਮੋਦੀ ਖਾਣੇ ਨੂੰ ਬੰਦ ਕਰਵਾਓਣ ਦੀਆਂ ਧਮਕੀ ਦਿੰਦਾ ਹੋਇਆ I  ਇਸਦੀ ਸਾਰੀ ਕਰਤੂਤ ਸਾਡੇ ਸੀ ਸੀ ਟੀਵੀ ਕੈਮਰੇ ਵਿਚ ਰਿਕਾਰਡ ਹੈ I ਫੂਟਜ ਦੀਆਂ ਕੁਛ ਫੋਟੋਆਂ ਨਾਲ ਨੱਥੀ ਹਨ I

ਅਰੋਪੀ ਮਹਿਲਾ ਨੂੰ ਧਮਕਾਂਦਾ ਹੋਇਆ

                                                ਮੈਂ ਸੁੱਗਰ ਤੇ ਬੀ-ਪੀ ਦੀ ਮਰੀਜ਼ ਹਾਂ ਅਗਰ ਜਿਸ ਤਰਾਹ ਏ ਉੱਚੀ ਉੱਚੀ ਦਹਾੜ ਰਿਹਾ ਸੀ, ਅਗਰ ਮੈਨੂੰ ਹਾਰਟ ਅਟੈਕ ਜਾਂ ਕੋਈ ਜਾਣੀ ਮਾਲੀ ਨੁਕਸਾਨ ਹੋ ਜਾਂਦਾ ਤਾਂ ਕੌਣ ਜਿਵੇਦਾਰ ਸੀ I ਇਕ ਇਕੱਲੀ ਮਹਿਲਾ ਨਾਲ ਗਾਲੀ – ਗਲੋਚ ਕਰਨ, ਸ਼ਰੇਆਮ ਬਦਸਲੂਕੀ ਕਰਨ , ਉੱਚੀ ਉੱਚੀ ਦਹਾੜਨ, ਅਪਸ਼ਬਦ ਬੋਲਨ , ਮਾਨ-ਹਾਨੀ ਨੂੰ ਠੇਸ ਪਹੁੰਚਾਉਣ ਦੀ ਬੰਦੀ ਕਾਰਵਾਈ ਕਰਕੇ ਮੈਨੂੰ ਇਨਸਾਫ ਦਵਾਇਆ ਜਾਵੇ I ਤਾਕਿ  ਇਹ ਵਿਅਕਤੀ ਕਿਸੇ ਹੋਰ ਕਿਸੇ ਮਹਿਲਾ ਨਾਲ ਗਲੀ ਗਲੋਚ ਕਰਨ ਤੋਂ ਸੌ ਬਾਰ ਸੋਚੇ  I

LEAVE A REPLY

Please enter your comment!
Please enter your name here